Breaking News
Home / ਭਾਰਤ / ਆਜ਼ਮ ਖਾਨ ਨੂੰ ਹੇਟ ਸਪੀਚ ਮਾਮਲੇ ’ਚ ਦੋ ਸਾਲ ਦੀ ਸਜ਼ਾ

ਆਜ਼ਮ ਖਾਨ ਨੂੰ ਹੇਟ ਸਪੀਚ ਮਾਮਲੇ ’ਚ ਦੋ ਸਾਲ ਦੀ ਸਜ਼ਾ

ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਯੋਗੀ ਅੱਦਿਤਿਆ ਨਾਥ ਖਿਲਾਫ਼ ਕੀਤੀ ਸੀ ਟਿੱਪਣੀ
ਰਾਮਪੁਰ/ਬਿਊਰੋ ਨਿਊਜ਼ : 2019 ਦੇ ਹੇਟ ਸਪੀਚ ਮਾਮਲੇ ’ਚ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰਾਮਪੁਰ ਦੀ ਐਮਪੀ-ਐਮਐਲਏ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਆਜ਼ਮ ਖਾਨ ਨੇ ਇਕ ਚੋਣ ਰੈਲੀ ਦੌਰਾਨ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ’ਤੇ ਇਤਰਾਜਯੋਗ ਅਤੇ ਭੜਕਾਊ ਟਿੱਪਣੀਆਂ ਕੀਤੀਆਂ ਸਨ ਅਤੇ ਇਸ ਦਾ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਚੰਗਾ ਹੰਗਾਮਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਏਡੀਓ ਪੰਚਾਇਤ ਅਨਿਲ ਕੁਮਾਰ ਚੌਹਾਨ ਨੇ ਥਾਣਾ ਸਹਜ਼ਾਦ ਨਗਰ ’ਚ ਕੇਸ ਦਰਜ ਕਰਵਾਇਆ ਸੀ। ਅਨਿਲ ਨੇ ਆਜ਼ਮ ਖਾਨ ’ਤੇ ਮੁੱਖ ਮੰਤਰੀ ਅਤੇ ਰਾਮਪੁਰ ਦੇ ਉਸ ਸਮੇਂ ਦੇ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੜਕਾਊ ਭਾਸ਼ਣ ਦੇਣ ਦਾ ਆਰੋਪ ਲਗਾਇਆ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 25 ਮਈ ਨੂੰ ਹੇਟ ਸਪੀਚ ਦੇ ਇਕ ਹੋਰ ਮਾਮਲੇ ਵਿਚ ਆਜ਼ਮ ਖਾਨ ਨੂੰ ਵੱਡੀ ਰਾਹਤ ਮਿਲੀ ਸੀ ਅਤੇ 2019 ’ਚ ਪ੍ਰਧਾਨ ਮੰਤਰੀ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ’ਚ ਰਾਮਪੁਰ ਦੀ ਸਪੈਸ਼ਲ ਐਮਪੀ/ਐਮਐਲਏ ਕੋਰਟ ਨੇ ਆਜ਼ਮ ਖਾਨ ਨੂੰ ਇਸ ਮਾਮਲੇ ’ਚ ਬਰੀ ਕਰ ਦਿੱਤਾ ਸੀ। ਜਦਕਿ ਆਜ਼ਮ ਖਾਨ ਨੂੰ ਇਸੇ ਮਾਮਲੇ ’ਚ ਐਮਪੀ/ਐਮਐਲਏ ਦੀ ਹੇਠਲੀ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਤੋਂ ਬਾਅਦ ਉਨ੍ਹਾਂ ਦੀ ਵਿਧਾਇਕੀ ਚਲੀ ਗਈ ਸੀ ਅਤੇ ਇਸ ਤੋਂ ਬਾਅਦ ਹੋਈ ਉਪ ਚੋਣ ’ਚ ਆਜ਼ਮ ਖਾਨ ’ਤੇ ਕੇਸ ਕਰਨ ਵਾਲੇ ਭਾਜਪਾ ਆਗੂ ਨੇ ਜਿੱਤ ਦਰਜ ਸੀ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …