Breaking News
Home / ਭਾਰਤ / ਆਖਰ ਝੁਕ ਗਈ ਮੋਦੀ ਸਰਕਾਰ, ਕਿਹਾ ਹੁਣ ਈਪੀਐਫ ‘ਚੋਂ ਪੈਸਾ ਕਢਵਾਉਣ ‘ਤੇ ਨਹੀਂ ਲੱਗੇਗਾ ਟੈਕਸ

ਆਖਰ ਝੁਕ ਗਈ ਮੋਦੀ ਸਰਕਾਰ, ਕਿਹਾ ਹੁਣ ਈਪੀਐਫ ‘ਚੋਂ ਪੈਸਾ ਕਢਵਾਉਣ ‘ਤੇ ਨਹੀਂ ਲੱਗੇਗਾ ਟੈਕਸ

Tax News arun-jaitleyਰਾਹੁਲ ਗਾਂਧੀ ਨੇ ਕਿਹਾ, ਮੇਰੇ ਦਬਾਅ ‘ਚ ਆ ਕੇ ਸਰਕਾਰ ਨੇ ਲਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ ਈਪੀਐਫ ਵਿਚੋਂ ਪੈਸਾ ਕਢਵਾਉਣ ‘ਤੇ ਟੈਕਸ ਨਹੀਂ ਲੱਗੇਗਾ। ਕੇਂਦਰ ਸਰਕਾਰ ਨੇ ਟੈਕਸ ਲਗਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਸਰਕਾਰ ਦੇ ਬਦਲੇ ਫੈਸਲੇ ਦਾ ਅੱਜ ਲੋਕ ਸਭਾ ਵਿਚ ਐਲਾਨ ਕੀਤਾ ਹੈ।
ਕੇਂਦਰ ਸਰਕਾਰ ਵੱਲੋਂ ਬਜਟ ਸ਼ੈਸ਼ਨ ਵਿਚ ਈਪੀਐਫ ਕਢਵਾਉਣ ‘ਤੇ ਟੈਕਸ ਲਗਾਉਣ ਦੇ ਫੈਸਲੇ ਕਾਰਨ ਸਰਕਾਰ ਮਿਡਲ ਕਲਾਸ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਸੀ। ਮੁਲਾਜ਼ਮ ਵਰਗ ਸਰਕਾਰ ਦੇ ਇਸ ਫੈਸਲੇ ਕਾਰਨ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਸੀ। ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਇਸ ਮਾਮਲੇ ‘ਤੇ ਘੇਰਦਿਆਂ ਫੈਸਲਾ ਵਾਪਸ ਲੈਣ ਲਈ ਦਬਾਅ ਬਣਾ ਰਹੀ ਸੀ। ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਆਖਰ ਮੋਦੀ ਸਰਕਾਰ ਨੂੰ ਝੁਕਣਾ ਪਿਆ ਹੈ। ਦੂਜੇ ਪਾਸੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਸਰਕਾਰ ‘ਤੇ ਉਨ੍ਹਾਂ ਵਲੋਂ ਬਣਾਏ ਗਏ ਦਬਾਅ ਦਾ ਨਤੀਜਾ ਦੱਸਿਆ ਹੈ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …