ਨੀਰਜ ਚੋਪੜਾ ਨੇ ਇਕ ਵਾਰ ਫਿਰ ਤੋਂ ਰਚਿਆ ਇਤਿਹਾਸ ਵਰਲਡ ਚੈਂਪੀਅਨਸ਼ਿਪ ਵਿੱਚ ਜਿੱਤਿਆ ਗੋਲਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਇਤਿਹਾਸ ਰਚ ਦਿੱਤਾ ਹੈ। ਟੂਰਨਾਮੈਂਟ ਦੇ ਫਾਈਨਲ ਵਿਚ ਨੀਰਜ ਚੋਪੜਾ ਨੇ 88.17 ਮੀਟਰ ਦੇ ਆਪਣੇ ਬੈਸਟ ਐਫਰਟ ਦੇ ਨਾਲ ਗੋਲਡ ਮੈਡਲ ਜਿੱਤਿਆ। ਇਹ ਚੈਂਪੀਅਨਸ਼ਿਪ ਹੰਗਰੀ ਦੇ ਬੁੱਡਾਪੇਸਟ ਵਿਚ 19 ਅਗਸਤ ਤੋਂ 27 ਅਗਸਤ ਤੱਕ ਖੇਡੀ ਗਈ। ਇਸੇ ਦੌਰਾਨ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਇਸੇ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਹੈ। ਨਦੀਮ ਨੇ 87.82 ਮੀਟਰ ਦਾ ਬੈਸਟ ਐਫਰਟ ਕੱਢਿਆ। ਇਹ ਚੈਂਪੀਅਨਸ਼ਿਪ 1983 ਤੋਂ ਹੋ ਰਹੀ ਹੈ। ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਇਹ ਭਾਰਤ ਦਾ ਓਵਰਆਲ ਤੀਜਾ ਮੈਡਲ ਹੈ। ਨੀਰਜ ਦੀ ਇਤਿਹਾਸਕ ਜਿੱਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ।