ਹੱਤਿਆ ਕਾਂਡਾਂ ਦੀ ਸੰਖਿਆ ਵਧੀ, ਫਿਰ ਵੀ ਫਾਇਰ ਆਰਮਜ਼ ‘ਤੇ ਰੋਕਥਾਮ ਨੂੰ ਲੈ ਕੇ ਆਮ ਰਾਏ ਨਹੀਂ
ਅਬਿਗੇਲ ਅਬਰਾਹਮ : ਅਮਰੀਕਾ ਵਿਚ ਗੰਨ ਅਤੇ ਹੋਰ ਫਾਇਰ ਆਰਮਜ਼ ਰੱਖਣ ਦੀ ਛੋਟ ਦੇਣ ‘ਤੇ ਹਮੇਸ਼ਾ ਬਹਿਸ ਚੱਲਦੀ ਰਹਿੰਦੀ ਹੈ। ਟਾਈਮ ਮੈਗਜ਼ੀਨ ਨੇ ਗੰਨ ਦੇ ਸਬੰਧ ਵਿਚ ਅਮਰੀਕੀਆਂ ਦੀ ਰਾਏ ਜਾਨਣ ਲਈ ਤਿੰਨ ਸ਼ਹਿਰਾਂ ਵਿਚ 245 ਵਿਅਕਤੀਆਂ ਨਾਲ ਸੰਪਰਕ ਕੀਤਾ ਹੈ। ਵਾਸ਼ਿੰਗਟਨ ਡੀਸੀ, ਸੇਂਟ ਲੂਈ ਅਤੇ ਡਲਾਸ ਵਿਚ ਪਿਸਟਲ ਰਾਈਫਲ ਜਿਹੇ ਹਥਿਆਰਾਂ ਤੱਕ ਲੋਕਾਂ ਦੀ ਅਸਾਨ ਪਹੁੰਚ ਰੋਕਣ ‘ਤੇ ਕੋਈ ਸਪੱਸ਼ਟ ਰਾਏ ਨਹੀਂ ਹੈ। ਅਮਰੀਕਾ ਵਿਚ ਗਨ ਰੱਖਣ ਦੀ ਪਰੰਪਰਾ ਬਹੁਤ ਪੁਰਾਣੀ ਹੈ ਪਰ ਉਹ 230 ਸਾਲ ਪਹਿਲਾਂ ਵਰਗੀ ਵੀ ਨਹੀਂ ਹੈ। ਸੰਵਿਧਾਨ ਵਿਚ ਵਿਚਾਰ ਰੱਖਣ ਦੀ ਅਜ਼ਾਦੀ ਪਹਿਲਾਂ ਅਤੇ ਗੰਨ ਰੱਖਣ ਦਾ ਅਧਿਕਾਰ ਦੂਜੇ ਸਥਾਨ ‘ਤੇ ਹੈ।
ਅਮਰੀਕਾ ਲੰਬੇ ਸਮੇਂ ਤੱਕ ਪਿੰਡਾਂ ਦਾ ਦੇਸ਼ ਰਿਹਾ ਹੈ। ਕਈ ਥਾਵਾਂ ਵਿਚ ਫਾਇਰ ਆਰਮਜ਼ ਖੇਲ, ਭੋਜਨ ਜੁਟਾਉਣ ਅਤੇ ਲੋਕਾਂ ਨਾਲ ਜੁੜਨ ਦਾ ਔਜ਼ਾਰ ਹੈ। ਲੂਇਸਵਿਲੇ, ਟੈਕਸਾਸ ਵਿਚ ਦਸ ਸਾਲਾ ਕੂਪਰ ਬਕ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਸ਼ਿਕਾਰ ਕਰਦੀ ਹੈ। ਉਸ ਨੂੰ ਪੰਜ ਸਾਲ ਦੀ ਉਮਰ ਵਿਚ ਕ੍ਰਿਸਮਸ ‘ਤੇ ਦਾਦਾ ਨੇ ਪਹਿਲੀ ਗੰਨ ਭੇਂਟ ਦਿੱਤੀ ਸੀ। ਹੁਣ ਜ਼ਿਆਦਾਤਰ ਅਮਰੀਕੀ ਨਾ ਸ਼ਹਿਰ, ਨਾ ਪਿੰਡ ਬਲਕਿ ਉਪਨਗਰਾਂ ਵਿਚ ਰਹਿੰਦੇ ਹਨ। ਇਸ ਲਈ ਗੰਨ ਕਲਚਰ ‘ਤੇ ਵੱਖ-ਵੱਖ ਰਾਏ ਸਾਹਮਣੇ ਆਉਂਦੀ ਹੈ। ਦੇਸ਼ ਵਿਚ ਜ਼ਿਆਦਾਤਰ ਲੋਕਾਂ ਕੋਲ ਇਕ ਤੋਂ ਜ਼ਿਆਦਾ ਗੰਨਾਂ ਹਨ। ਖੋਜ ਵਿਚ ਪਤਾ ਲੱਗਿਆ ਹੈ ਕਿ ਦੇਸ਼ ਵਿਚ 20 ਸਾਲ ਪਹਿਲਾਂ ਦੀ ਤੁਲਨਾ ਵਿਚ ਅੱਜ ਜ਼ਿਆਦਾ ਗੰਨਾਂ ਹਨ। ਏਯੂ ਰਿਸਰਚ ਸੈਂਟਰ ਅਤੇ ਗਲਪ ਸਰਵੇ ਅਨੁਸਾਰ ਮੁਸ਼ਕਲ ਨਾਲ 40 ਪ੍ਰਤੀਸ਼ਤ ਅਮਰੀਕੀ ਘਰਾਂ ਵਿਚ ਗੰਨਾਂ ਹਨ, ਪਰ 30 ਪ੍ਰਤੀਸ਼ਤ ਲੋਕ ਹੀ ਗੰਨ ਦੇ ਮਾਲਕ ਹਨ। ਸ਼ਹਿਰੀ ਅਮਰੀਕਾ ਦੀ ਸਥਿਤੀ ਵੱਖਰੀ ਹੈ। ਸੇਂਟ ਲੂਈ ਜਿਹੇ ਸ਼ਹਿਰਾਂ ਵਿਚ ਹਰ ਕਿਸੇ ਨੂੰ ਗੰਨ ਹਿੰਸਾ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਸ਼ਵੇਤ ਲੋਕਾਂ ਦੀ ਤੁਲਨਾ ਵਿਚ ਅਸ਼ਵੇਤ ਅਮਰੀਕੀਆਂ ਨੂੰ ਗੋਲੀ ਮਾਰੇ ਜਾਣ ਦੀ ਜ਼ਿਆਦਾ ਸ਼ੱਕ ਰਹਿੰਦੀ ਹੈ। 20 ਸਾਲਾ ਐਕਟੀਵਿਸਟ ਅਮੀਏਰਾ ਬਰਨਸ ਕਹਿੰਦੀ ਹੈ, ਜੇਕਰ ਰੋਜ਼ਗਾਰ ਦੇ ਚੰਗੇ ਮੌਕੇ, ਚੰਗੇ ਰੋਲ ਮਾਡਲ, ਚੰਗੇ ਮਾਰਗ ਦਰਸ਼ਕ ਹਾਂ ਤਾਂ ਗੰਨ ਹਿੰਸਾ ਨਹੀਂ ਦਿਸੇਗੀ। ਡਿਸੀਜ਼ ਕੰਟਰੋਲ ਅਤੇ ਪ੍ਰੀਵੈਨਸ਼ਨ ਸੈਂਟਰਾਂ (ਸੀਡੀਸੀ) ਦੇ ਅਨੁਸਾਰ ਔਸਤਨ ਹਰ ਰੋਜ਼ ਛੇ ਬੱਚੇ ਗੈਰ-ਇਰਾਦਤਨ ਗੋਲੀਬਾਰੀ ਨਾਲ ਮਰਦੇ ਜਾਂ ਜ਼ਖ਼ਮੀ ਹੁੰਦੇ ਹਨ। 2012 ਤੋਂ 2016 ਤੱਕ ਹਰ ਸਾਲ ਔਸਤਨ 35 ਹਜ਼ਾਰ ਅਮਰੀਕੀ ਗੰਨ ਹਿੰਸਾ ਵਿਚ ਮਾਰੇ ਗਏ। ਇਨ੍ਹਾਂ ਵਿਚ ਲਗਭਗ ਦੋ ਤਿਹਾਈ ਆਤਮ ਹੱਤਿਆਵਾਂ ਸਨ। 1990 ਵਿਚ ਸਿਖਰ ‘ਤੇ ਪਹੁੰਚਣ ਤੋਂ ਬਾਅਦ ਗੰਨ ਨਾਲ ਹੱਤਿਆਵਾਂ ਦੀ ਸੰਖਿਆ ਵਿਚ ਕਮੀ ਆਈ ਸੀ, ਪਰ 2014 ਤੋਂ 2016 ਵਿਚਕਾਰ ਗੰਨ ਨਾਲ ਹੱਤਿਆਵਾਂ 31 ਫੀਸਦੀ ਵਧੀਆਂ ਹਨ। ਦੇਸ਼ ਵਿਚ ਸਮੂਹਿਕ ਹੱਤਿਆ ਕਾਂਡਾਂ ਦੀ ਸੰਖਿਆ ਵਧ ਰਹੀ ਹੈ। ਅਮਰੀਕੀ ਇਤਿਹਾਸ ਦੀ ਸਭ ਤੋਂ ਜਾਨ ਲੇਵਾ ਸ਼ੂਟਿੰਗ 12 ਜੂਨ, 2016 ਨੂੰ ਓਰਲੈਂਡੋ ਦੇ ਪਲੱਸ ਨਾਈਟ ਕਲੱਬ ਵਿਚ ਹੋਈ ਸੀ। ਇੱਥੇ 49 ਵਿਅਕਤੀ ਮਾਰੇ ਗਏ ਸਨ। 1 ਅਕਤੂਬਰ, 2017 ਨੂੰ ਲਾਸਵੇਗਾਸ ਮਿਊਜ਼ਿਕ ਫੈਸਟੀਵਲ ਵਿਚ 58 ਵਿਅਕਤੀਆਂ ਦੇ ਕਤਲੇਆਮ ਨੇ ਇਸ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਸੀ। ਸਕੂਲਾਂ ਵਿਚ ਘਟਨਾਵਾਂ ਆਮ ਹੋ ਗਈਆਂ ਹਨ।
ਕਈ ਕਿੰਡਰਗਾਰਡਨ ਸਕੂਲਾਂ ਵਿਚ ਸ਼ੂਟਿੰਗ ਤੋਂ ਬਚਣ ਦੀ ਟ੍ਰੇਨਿੰਗ ਹੋਣ ਲੱਗੀ ਹੈ। ਡਲਾਸ ਦੇ ਇਕ ਮਿਡਲ ਸਕੂਲ ਵਿਚ ਬੱਚਿਆਂ ਨੂੰ ਕਿਹਾ ਗਿਆ, ਉਹ ਇਕ ਦੂਜੇ ‘ਤੇ ਗੋਲੀ ਨਹੀਂ ਚਲਾਉਣਗੇ। ਸਕੂਲਾਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਵਜੂਦ ਅਮਰੀਕੀ ਕਾਂਗਰਸ ਨੇ ਗੰਨ ਖਰੀਦਣ ਵਾਲਿਆਂ ਦਾ ਰਿਕਾਰਡ ਰੱਖਣ ਦਾ ਕਾਨੂੰਨ ਪਾਸ ਨਹੀਂ ਕੀਤਾ ਹੈ। 2012 ਵਿਚ ਸੈਂਡੀ ਹੁਕ ਐਲੀਮੈਂਟਰੀ ਸਕੂਲ ਵਿਚ 20 ਬੱਚਿਆਂ ਦੀ ਹੱਤਿਆ ਤੋਂ ਬਾਅਦ ਮੰਚਿਨ-ਟੂਸੀ ਕਾਨੂੰਨ ਪੇਸ਼ ਕੀਤਾ ਗਿਆ ਸੀ। ਗਨ ਕਲਚਰ ਜਾਰੀ ਰਹਿਣ ਵਿਚ ਧਨ ਦੀ ਬਹੁਤ ਵੱਡੀ ਭੂਮਿਕਾ ਹੈ। ਫਾਇਰ ਆਰਮਜ਼ ਇੰਡਸਟਰੀ 17 ਅਰਬ ਡਾਲਰ ਦੀ ਹੈ। ਜਦ ਬਰਾਕ ਓਬਾਮਾ ਰਾਸ਼ਟਰਪਤੀ ਸਨ, ਤਦ ਅਫਵਾਹ ਫੈਲੀ ਕਿ ਗੰਨ ਰੱਖਣਾ ਗੈਰਕਾਨੂੰਨੀ ਹੋ ਜਾਵੇਗਾ। ਇਸ ਤੋਂ ਬਾਅਦ ਗੰਨ ਅਤੇ ਅਸਲਾ ਦੀ ਵਿਕਰੀ ਜੰਮਕੇ ਹੋਈ ਸੀ।
ਫਾਇਰ ਆਰਮਜ਼ ਦੀ ਵਧਦੀ ਸੰਖਿਆ
ੲ ਅਮਰੀਕਾ ਵਿਚ ਨਾਗਰਿਕਾਂ ਕੋਲ ਫਾਇਰ ਆਰਮਜ਼ ਦੀ ਸੰਖਿਆ ਲਗਾਤਾਰ ਵਧ ਰਹੀ ਹੈ। 1995 ਵਿਚ 17 ਕਰੋੜ ਹਥਿਆਰ ਹਨ। 2015 ਵਿਚ ਇਹ ਸੰਖਿਆ 26 ਕਰੋੜ 50 ਲੱਖ ਹੋ ਗਈ।
ੲ ਫਾਇਰ ਆਰਮਜ਼ ਨਾਲ ਹੱਤਿਆਵਾਂ ਦੀ ਦਰ ਹੋਰ ਅਮੀਰ ਦੇਸ਼ਾਂ ਦੇ ਮੁਕਾਬਲੇ ਵਿਚ ਜ਼ਿਆਦਾ ਹੈ। 2016 ਵਿਚ ਪ੍ਰਤੀ 10 ਲੱਖ ਵਿਅਕਤੀਆਂ ‘ਤੇ ਗੰਨ ਨਾਲ ਹੱਤਿਆਵਾਂ ਦੀਗਿਣਤੀ ਇਸ ਪ੍ਰਕਾਰ ਰਹੀ। ਜਰਮਨੀ 1, ਆਸਟਰੇਲੀਆ 2, ਫਰਾਂਸ 3, ਕੈਨੇਡਾ 5 ਅਤੇ ਅਮਰੀਕਾ 40.

