Home / ਭਾਰਤ / ਕਸ਼ਮੀਰ ਵਾਦੀ ‘ਚ ਦੋ ਥਾਵਾਂ ‘ਤੇ ਹੋਇਆ ਮੁਕਾਬਲਾ

ਕਸ਼ਮੀਰ ਵਾਦੀ ‘ਚ ਦੋ ਥਾਵਾਂ ‘ਤੇ ਹੋਇਆ ਮੁਕਾਬਲਾ

ਰਿਆਜ਼ ਨਾਇਕੂ ਸਣੇ 5 ਅੱਤਵਾਦੀ ਮਾਰ ਮੁਕਾਏ

ਪੁਲਵਾਮਾ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਦੋ ਥਾਵਾਂ ‘ਤੇ ਮੁਕਾਬਲਾ ਹੋਇਆ। ਅਵੰਤੀਪੁਰਾ ਦੇ ਸ਼ਰਸ਼ਾਲੀ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਮੁਕਾਇਆ ਹੈ। ਇਸ ਦੇ ਨਾਲ ਹੀ ਹੰਦਵਾੜਾ ਵਿਖੇ ਵੀ ਮੁਕਾਬਲਾ ਹੋਇਆ। ਇਨ੍ਹਾਂ ਦੋਵੇਂ ਥਾਵਾਂ ਉੱਤੇ ਮੋਸਟ-ਵਾਂਟੇਡ ਅੱਤਵਾਦੀ ਰਿਆਜ਼ ਨਾਇਕੂ ਸਮੇਤ ਕੁੱਲ ਪੰਜ ਅੱਤਵਾਦੀਆਂ ਦਾ ਖ਼ਾਤਮਾ ਹੋ ਗਿਆ ਹੈ। ਰਿਆਜ਼ ਨਾਇਕੁ ਅੱਤਵਾਦੀ ਜੱਥੇਬੰਦੀ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਸੀ। ਮਾਰੇ ਗਏ ਅੱਤਵਾਦੀ ਰਿਆਜ਼ ਨਾਇਕੂ ਦੇ ਸਿਰ ‘ਤੇ 12 ਲੱਖ ਰੁਪਏ ਦਾ ਇਨਾਮ ਸੀ ਅਤੇ ਉਹ ਘਾਟੀ ‘ਚ ਲੋੜੀਂਦੇ 10 ਟੌਪ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਸੀ। ਉੱਧਰ ਪੰਪੋਰ ਦੇ ਸ਼ਾਰ ਇਲਾਕੇ ‘ਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਵੇਂ ਪਾਸਿਓਂ ਰੁਕ-ਰੁਕ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ।

Check Also

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ

ਭਾਰਤ ’ਚ 100 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਸੰਬਰ ਦੇ ਪਹਿਲੇ …