24 ਸਕਿੰਟਾਂ ਵਿਚ ਪਾਕਿਸਤਾਨੀ ਚੌਕੀਆਂ ‘ਤੇ ਦਾਗੇ 16 ਗੋਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਨੇ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ ਹਨ। ਇਹ ਉਹ ਚੌਕੀਆਂ ਸਨ, ਜਿਨ੍ਹਾਂ ਦੀ ਆੜ ਵਿਚ ਅੱਤਵਾਦੀਆਂ ਦੀ ਘੁਸਪੈਠ ਭਾਰਤ ਵਿਚ ਕਰਵਾਈ ਜਾਂਦੀ ਸੀ। ਨਾਲ ਹੀ ਐਲਓਸੀ ਨਾਲ ਲੱਗਦੇ ਭਾਰਤ ਦੇ ਪਿੰਡਾਂ ‘ਤੇ ਇਨ੍ਹਾਂ ਤੋਂ ਚੌਕੀਆਂ ਤੋਂ ਫਾਇਰਿੰਗ ਵੀ ਹੁੰਦੀ ਸੀ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਫੌਜ ਨੇ ਪਾਕਿਸਤਾਨ ਖਿਲਾਫ ਹੋਈ ਅਜਿਹੀ ਕਾਰਵਾਈ ਦਾ ਵੀਡੀਓ ਜਾਰੀ ਕੀਤਾ ਹੈ। 24 ਸਕਿੰਟ ਦੀ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ-ਇਕ ਕਰਕੇ 16 ਗੋਲੇ ਪਾਕਿਸਤਾਨੀ ਚੌਕੀਆਂ ‘ਤੇ ਦਾਗੇ ਗਏ। ਭਾਰਤੀ ਫੌਜ ਦੀ ਇਹ ਕਾਰਵਾਈ ਸਰਜੀਕਲ ਸਟਰਾਈਕ ਦੇ ਅੱਠ ਮਹੀਨਿਆਂ ਬਾਅਦ ਹੋਈ ਹੈ। ਭਾਰਤ ਨੇ ਸਤੰਬਰ ਵਿਚ ਸਰਜੀਕਲ ਸਟਰਾਈਕ ਕੀਤੀ ਸੀ ਤੇ ਫਿਰ ਪਾਕਿ ਸੈਨਿਕਾਂ ਵਲੋਂ ਸਾਡੇ ਜਵਾਨਾਂ ਦੇ ਸਿਰ ਕੱਟਣ ਦੀ ਘਟਨਾ ਦੇ 22 ਦਿਨਾਂ ਬਾਅਦ ਹੁਣ ਇਹ ਖੁਲਾਸਾ ਹੋਇਆ ਹੈ। ਭਾਰਤੀ ਫੌਜ ਨੇ ਇਹ ਅਪਰੇਸ਼ਨ 9 ਮਈ ਨੂੰ ਕੀਤਾ ਹੈ, ਪਰ ਫੌਜ ਨੇ ਆਪਣੇ ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨਹੀਂ ਦਿੱਤੀ। ਨਿਊਜ਼ ਏਜੰਸੀ ਏਐਨਆਈ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਹ ਅਪਰੇਸ਼ਨ 9 ਮਈ ਨੂੰ ਹੋਇਆ ਤੇ 24 ਸਕਿੰਟਾਂ ਦੀ ਵੀਡੀਓ ਵਿਚ 16 ਗੋਲੇ ਦਾਗ ਕੇ ਪਾਕਿਸਤਾਨੀ ਚੌਕੀਆਂ ਤਹਿਸ-ਨਹਿਸ ਕਰ ਦਿੱਤੀਆਂ।
Home / ਭਾਰਤ / ਪਾਕਿਸਤਾਨੀ ਅੱਤਵਾਦੀਆਂ ਨੂੰ ਭਾਰਤ ‘ਚ ਘੁਸਪੈਠ ਕਰਨ ਲਈ ਮੱਦਦ ਕਰਨ ਵਾਲੀਆਂ ਪਾਕਿਸਤਾਨੀ ਚੌਕੀਆਂ ਨੂੰ ਭਾਰਤੀ ਜਵਾਨਾਂ ਨੇ ਉਡਾਇਆ
Check Also
ਪ੍ਰਧਾਨ ਮੰਤਰੀ ਮੋਦੀ ਵਲੋਂ ਜੰਮੂ ਕਸ਼ਮੀਰ ’ਚ ਜੈਡ ਮੋੜ ਟਨਲ ਦਾ ਉਦਘਾਟਨ
2700 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ ਜੈਡ ਮੋੜ ਟਨਲ ਜੰਮੂ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …