Breaking News
Home / ਭਾਰਤ / ਜੈਪੁਰ ‘ਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿਚ 4 ਅੱਤਵਾਦੀ ਦੋਸ਼ੀ ਕਰਾਰ

ਜੈਪੁਰ ‘ਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿਚ 4 ਅੱਤਵਾਦੀ ਦੋਸ਼ੀ ਕਰਾਰ

ਲੜੀਵਾਰ ਧਮਾਕਿਆਂ ਵਿਚ 71 ਵਿਅਕਤੀਆਂ ਦੀ ਹੋਈ ਸੀ ਮੌਤ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਦੀ ਜੈਪੁਰ ਵਿਸ਼ੇਸ਼ ਅਦਾਲਤ ਨੇ ਜੈਪੁਰ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਅੱਜ 4 ਅੱਤਵਾਦੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਕ ਆਰੋਪੀ ਸਹਬਾਜ਼ ਹੁਸੈਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਈ 2008 ਵਿਚ 4 ਜਗ੍ਹਾ ‘ਤੇ ਲੜੀਵਾਰ ਬੰਬ ਧਮਾਕੇ ਹੋਏ ਸਨ। ਇਨ੍ਹਾਂ ਵਿਚ 71 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 185 ਜ਼ਖ਼ਮੀ ਹੋਏ ਸਨ। ਅਦਾਲਤ ਨੇ ਮੁਹੰਮਦ ਸੈਫ, ਸੈਫੂ ਰਹਿਮਾਨ, ਸਰਵਰ ਆਜ਼ਮੀ ਅਤੇ ਮੁਹੰਮਦ ਸਲਮਾਨ ਨੂੰ ਦੋਸ਼ੀ ਪਾਇਆ ਸੀ। ਹੁਣ ਆਉਂਦੇ ਸ਼ੁੱਕਰਵਾਰ ਨੂੰ ਇਨ੍ਹਾਂ ਚਾਰਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਮਾਮਲੇ ਵਿਚ ਕੁੱਲ 13 ਵਿਅਕਤੀਆਂ ਨੂੰ ਪੁਲਿਸ ਨੇ ਆਰੋਪੀ ਬਣਾਇਆ ਸੀ, ਜਦਕਿ 3 ਅਜੇ ਤੱਕ ਫਰਾਰ ਹਨ ਅਤੇ 3 ਹੈਦਰਾਬਾਦ ਦੀ ਜੇਲ੍ਹ ਵਿਚ ਬੰਦ ਹਨ। ਜਦਕਿ ਦੋ ਮੁਲਜ਼ਮ ਦਿੱਲੀ ਦੇ ਬਟਾਲਾ ਹਾਊਸ ਵਿਚ ਮੁਕਾਬਲੇ ਦੌਰਾਨ ਮਾਰੇ ਜਾ ਚੁੱਕੇ ਹਨ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …