5.7 C
Toronto
Sunday, April 5, 2026
spot_img
Homeਭਾਰਤਅਮਰੀਕੀ ਰਾਸ਼ਟਰਪਤੀ ਟਰੰਪ 24 ਫਰਵਰੀ ਨੂੰ ਆਉਣਗੇ ਭਾਰਤ

ਅਮਰੀਕੀ ਰਾਸ਼ਟਰਪਤੀ ਟਰੰਪ 24 ਫਰਵਰੀ ਨੂੰ ਆਉਣਗੇ ਭਾਰਤ

ਸਵਾਗਤ ਲਈ ਹੋਣ ਲੱਗੀਆਂ ਤਿਆਰੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਤੇ 25 ਫਰਵਰੀ ਨੂੰ ਭਾਰਤ ਦੌਰੇ ‘ਤੇ ਪਹੁੰਚ ਰਹੇ ਹਨ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮਲੇਨੀਆ ਟਰੰਪ ਵੀ ਹੋਣਗੇ। ਇਸ ਯਾਤਰਾ ‘ਚ ਅਮਰੀਕੀ ਰਾਸ਼ਟਰਪਤੀ ਨਵੀਂ ਦਿੱਲੀ ਦੇ ਨਾਲ-ਨਾਲ ਗੁਜਰਾਤ ਦੇ ਅਹਿਮਦਾਬਾਦ ਵੀ ਜਾਣਗੇ। ਵਾਈਟ ਹਾਊਸ ਵਲੋਂ ਇਸ ਦੌਰੇ ਨੂੰ ਲੈ ਕੇ ਜਾਰੀ ਬਿਆਨ ਮੁਤਾਬਕ ਟਰੰਪ ਤੇ ਮੋਦੀ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਇਹ ਯਾਤਰਾ ਅਮਰੀਕਾ ਅਤੇ ਭਾਰਤ ਦੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ। ਟਰੰਪ ਦੀ ਇਹ ਯਾਤਰਾ ਕਰੀਬ 48 ਘੰਟੇ ਦੀ ਹੀ ਹੈ ਅਤੇ ਟਰੰਪ ਦੇ ਸਵਾਗਤ ਲਈ ਵੱਡਾ ਸਮਾਗਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਮਾਗਮ ਉਸੇ ਤਰ੍ਹਾਂ ਦਾ ਹੀ ਹੋਵੇਗਾ ਜਿਸ ਤਰ੍ਹਾਂ ਮੋਦੀ ਲਈ ਅਮਰੀਕਾ ‘ਚ ਹਿਊਸਟਨ ਦੇ ਐਨ.ਆਰ.ਜੀ. ਸਟੇਡੀਅਮ ਵਿਚ ‘ਹਾਊਡੀ ਮੋਦੀ’ ਦਾ ਆਯੋਜਨ ਕੀਤਾ ਗਿਆ ਸੀ।

RELATED ARTICLES
POPULAR POSTS