ਡਾ. ਓਬਰਾਏ ਕੁੜੀਆਂ ਦੀ ਵਤਨ ਵਾਪਸੀ ਲਈ ਫੀਸ ਭਰਨ ਲਈ ਹੋਏ ਤਿਆਰ
ਜਲੰਧਰ/ਬਿਊਰੋ ਨਿਊਜ਼
ਮਸਕਟ ਦੇ ਉਮਾਨ ਸ਼ਹਿਰ ਵਿਚ ਫਸੀਆਂ ਪੰਜਾਬ ਦੀਆਂ 11 ਕੁੜੀਆਂ ਦੀ ਘਰ ਵਾਪਸੀ ਲਈ ਉਘੇ ਕਾਰੋਬਾਰੀ ਅਤੇ ਸਮਾਜ ਸੇਵਕ ਐਸ.ਪੀ. ਸਿੰਘ ਉਬਰਾਏ ਅੱਗੇ ਆਏ ਹਨ। ਇਨ੍ਹਾਂ ਕੁੜੀਆਂ ਵਲੋਂ ਵੀਡੀਓ ਰਾਹੀਂ ਮੱਦਦ ਮੰਗੇ ਜਾਣ ਤੋਂ ਬਾਅਦ ਓਬਰਾਏ ਨੇ ਇਕ ਪੱਤਰ ਰਾਹੀਂ ਕੁੜੀਆਂ ਸਬੰਧੀ ਜਾਣਕਾਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਵਤਨ ਵਾਪਸੀ ਲਈ ਜਿਹੜੀ ਵੀ ਫੀਸ ਲੱਗੇਗੀ, ਉਹ ਫੀਸ ਆਪਣੇ ਕੋਲੋਂ ਦੇਣਗੇ। ਓਬਰਾਏ ਹੋਰਾਂ ਇਹ ਵੀ ਕਿਹਾ ਕਿ ਜੇਕਰ ਅਦਾਲਤ ਦੇ ਖਰਚਿਆਂ ਲਈ ਵੀ ਪੈਸਿਆਂ ਦੀ ਲੋੜ ਹੋਵੇਗੀ ਤਾਂ ਉਹ ਵੀ ਉਹ ਅਦਾ ਕਰਨ ਲਈ ਤਿਆਰ ਹਨ। ਧਿਆਨ ਰਹੇ ਕਿ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਉਮਾਨ ਸ਼ਹਿਰ ਵਿਚ ਫਸੀਆਂ ਪੰਜਾਬ ਦੀਆਂ 11 ਕੁੜੀਆਂ ਨੇ ਵੀਡੀਓ ਸੰਦੇਸ਼ ਰਾਹੀਂ ਮੱਦਦ ਦੀ ਗੁਹਾਰ ਲਗਾਈ ਸੀ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਉਹ ਇਸ ਮਾਮਲੇ ਸਬੰਧੀ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਗੱਲਬਾਤ ਕਰਨਗੇ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …