Breaking News
Home / ਪੰਜਾਬ / ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡਾ ਪੁਲੀਸ ਤੇ ਪ੍ਰਸ਼ਾਸਨਿਕ ਫੇਰਬਦਲ

ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡਾ ਪੁਲੀਸ ਤੇ ਪ੍ਰਸ਼ਾਸਨਿਕ ਫੇਰਬਦਲ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਕੇ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਐਨ ਪਹਿਲਾਂ ਬੁੱਧਵਾਰ ਨੂੰ ਵੱਡਾ ਪੁਲਿਸ ਤੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ।
ਸੂਬਾ ਸਰਕਾਰ ਨੇ ਦੋ ਵੱਖ-ਵੱਖ ਹੁਕਮਾਂ ਵਿਚ ਪੰਜਾਬ ਭਰ ‘ਚ 11 ਆਈਏਐੱਸ, 22 ਆਈਪੀਐੱਸ ਤੇ 38 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਏਐੱਸ ਅਧਿਕਾਰੀ ਵਿਜੈ ਨਾਮਦਿਓਰਾਓ ਜ਼ਾਦੇ ਨੂੰ ਵਿੱਤ ਵਿਭਾਗ ‘ਚ ਸਕੱਤਰ (ਖਰਚਾ), ਸ੍ਰੀਮਤੀ ਗੌਰੀ ਪਰਾਸ਼ਰ ਜੋਸ਼ੀ ਨੂੰ ਵਿਸ਼ੇਸ਼ ਸਕੱਤਰ ਪ੍ਰਸੋਨਲ, ਸਨਯਮ ਅਗਰਵਾਲ ਨੂੰ ਡਾਇਰੈਕਟਰ ਉੱਚੇਰੀ ਸਿੱਖਿਆ, ਨਵਜੋਤ ਪਾਲ ਸਿੰਘ ਰੰਧਾਵਾ ਨੂੰ ਕਮਿਸ਼ਨਰ ਨਗਰ ਨਿਗਮ ਬਠਿੰਡਾ, ਗੁਲਪ੍ਰੀਤ ਸਿੰਘ ਔਲਖ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ, ਅੰਕੁਰਜੀਤ ਸਿੰਘ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ, ਨਿਕਾਸ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ, ਹਰਜਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਲੁਧਿਆਣਾ, ਦਿਵਿਆ ਨੂੰ ਐੱਸਡੀਐੱਮ ਗੁਰੂ ਹਰ ਸਹਾਏ, ਵਿਵੇਕ ਕੁਮਾਰ ਮੋਦੀ ਨੂੰ ਐੱਸਡੀਐੱਮ ਆਦਮਪੁਰ ਅਤੇ ਕ੍ਰਿਸ਼ਨ ਪਾਲ ਰਾਜਪੂਤ ਨੂੰ ਐੱਸਡੀਐੱਮ ਅਬੋਹਰ ਲਗਾਇਆ ਗਿਆ ਹੈ।
ਸੂਬਾ ਸਰਕਾਰ ਨੇ ਪੁਲਿਸ ਵਿੱਚ ਵੀ 22 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਪੀਐੱਸ ਅਧਿਕਾਰੀ ਨੌਨਿਹਾਲ ਸਿੰਘ ਨੂੰ ਏਡੀਜੀਪੀ ਇੰਟਰਨਲ ਵਿਜੀਲੈਂਸ ਸੈੱਲ ਪੰਜਾਬ, ਐੱਸਪੀਐੱਸ ਪਰਮਾਰ ਨੂੰ ਏਡੀਜੀਪੀ ਲਾਅ ਐਂਡ ਆਰਡਰ, ਧਨਪ੍ਰੀਤ ਕੌਰ ਨੂੰ ਆਈਜੀ ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਨੂੰ ਪੁਲੀਸ ਕਮਿਸ਼ਨਰ ਅੰਮ੍ਰਿਤਸਰ, ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਪਟਿਆਲਾ ਰੇਂਜ, ਰਣਜੀਤ ਸਿੰਘ ਢਿੱਲੋਂ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਰਾਜਪਾਲ ਸਿੰਘ ਨੂੰ ਡੀਆਈਜੀ ਪੀਏਪੀ-2, ਟ੍ਰੇਨਿੰਗ ਜਲੰਧਰ ਤੇ ਡੀਆਈਜੀ ਐੱਨਆਰਆਈ ਪੰਜਾਬ, ਅਜੈ ਮੌਲਜਾ ਨੂੰ ਡੀਆਈਜੀ ਐੱਸਟੀਐੱਫ ਬਠਿੰਡਾ, ਹਰਚਰਨ ਸਿੰਘ ਨੂੰ ਡੀਆਈਜੀ ਬਠਿੰਡਾ ਰੇਂਜ, ਹਰਜੀਤ ਸਿੰਘ ਨੂੰ ਡੀਆਈਜੀ ਵਿਜੀਲੈਂਸ ਬਿਊਰੋ ਪੰਜਾਬ, ਜੇ. ਇਲਾਂਚੇਜ਼ੀਆਨ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ, ਅਲਕਾ ਮੀਨਾ ਨੂੰ ਡੀਆਈਜੀ ਪਰਸੋਨਲ ਪੰਜਾਬ, ਸਤਿੰਦਰ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ, ਹਰਮਨਬੀਰ ਸਿੰਘ ਗਿੱਲ ਨੂੰ ਸੰਯੁਕਤ ਡਾਇਰੈਕਟਰ ਐੱਮਆਰਐੱਸ ਪੀਪੀਏ ਫਿਲੌਰ, ਅਸ਼ਵਨੀ ਕਪੂਰ ਨੂੰ ਡੀਆਈਜੀ ਫਰੀਦਕੋਟ ਰੇਂਜ, ਸੁਖਵੰਤ ਸਿੰਘ ਗਿੱਲ ਨੂੰ ਡੀਆਈਜੀ ਇੰਟੈਲੀਜੈਂਸ-1 ਪੰਜਾਬ, ਵਿਵੇਕਸ਼ੀਲ ਸੋਨੀ ਨੂੰ ਕਮਾਂਡੈਂਟ 75ਵੀਂ ਬਟਾਲੀਅਨ ਪੀਏਪੀ ਜਲੰਧਰ, ਅੰਕੁਰ ਗੁਪਤਾ ਨੂੰ ਡੀਸੀਪੀ ਲਾਅ ਐਂਡ ਆਰਡਰ ਜਲੰਧਰ, ਸ਼ੁਭਮ ਅਗਰਵਾਲ ਨੂੰ ਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ, ਅਭਿਮਨਿਊ ਰਾਣਾ ਨੂੰ ਡੀਸੀਪੀ ਸਿਟੀ ਅੰਮ੍ਰਿਤਸਰ, ਅਜੈ ਗਾਂਧੀ ਨੂੰ ਐੱਸਐੱਸਪੀ ਮੋਗਾ ਅਤੇ ਆਦਿਤਿਆ ਨੂੰ ਡੀਸੀਪੀ ਹੈਡ ਕੁਆਰਟਰ ਜਲੰਧਰ ਲਗਾਇਆ ਗਿਆ ਹੈ।

 

Check Also

ਬਰਤਾਨੀਆ ਦੀ ਸਿੱਖਿਆ ਗਰੇਡ ਪ੍ਰਣਾਲੀ ’ਚ ਗੁਰਮਤਿ ਸੰਗੀਤ ਦੇ ਸਾਜ ਹੋਏ ਸ਼ਾਮਲ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਦਿੱਤੀ ਵਧਾਈ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ …