Breaking News
Home / ਦੁਨੀਆ / ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ

ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼
ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਨੇ 30 ਜੁਲਾਈ ਦਿਨ ਐਤਵਾਰ ਨੂੰ ਕੈਨੇਡਾ ਦੀ 150ਵੀਂ ਸਾਲਗਿਰਾਹ ਅਤੇ ਇੰਡੋ ਕੈਨੇਡੀਅਨ ਸਭਿਆਚਾਰਕ ਸਮਾਗਮ ਬਚਿੱਤਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਕਲੱਬ ਪ੍ਰਧਾਨ ਅਤੇ ਸਕੱਤਰ ਇੰਜੀਨੀਅਰ ਸਤਿਆਨੰਦ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਦੋਵਾਂ ਦੇਸਾਂ ਦਾ ਰਾਸ਼ਟਰੀ ਗੀਤ ਗਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਡਾਕਟਰ ਕਮਲਜੀਤ ਬੱਧਣ ਨੇ ਪ੍ਰਮਾਤਮਾ ਦੀ ਯਾਦ ਵਿੱਚ ਇੱਕ ਧਾਰਮਿਕ ਸ਼ਬਦ ਨਾਲ ਕੀਤੀ ਤੇ ਕਿਹਾ ਵਾਹਿਗੁਰੂ ਜੀ ਕਲੱਬ ਦੇ ਸਮੂਹ ਮੈਂਬਰ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖੀਂ। ਸਕੱਤਰ ਸ਼ਰਮਾ ਜੀ ਨੇ ਕਿਹਾ ਕਿ ਕਲਚਰ ਇੱਕ ਮਨੁੱਖੀ ਜੀਵਨ ਜਿਊਣ ਦਾ ઠਢੰਗ ਹੈ ਤੇ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀઠ। ਡਾਕਟਰ ਬੱਧਣ ਨੇ ਕੈਨੇਡਾ ਤੇ ਭਾਰਤ ਦੇ ਸਭਿਆਚਾਰਕ ਸਾਂਝ ‘ਤੇ ਚਾਨਣਾ ਪਾਇਆ। ਪ੍ਰਮਜੀਤ ਸਿੰਘ ਬੜਿੰਗ ਪ੍ਰਧਾਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ઠਨੇ ਮਨਿਸਟਰ ਆਫ ਸੀਨੀਅਰਜ਼ ਅਫੇਅਰ ਦੀਪਕਾ ਡੁਮੇਲਾ ਨਾਲ ਹੋਸਸਤੀਆਂ ਅਸਥੀਆਂ ਪਾਉਣ ਵਾਲੀ ਜਗ੍ਹਾ ਤੇ ਸ਼ੈਡ, ਪੌੜੀਆਂ ਅਤੇ ਪਾਰਕਿੰਗ ਦੀ ਥਾਂ ਤੇ ਉਹਨਾਂ ਦੇ ਦਫਤਰ ਵੱਲੋਂ ਕੰਮ ਸ਼ੁਰੂ ਕਰਨ ਦੀ ઠਹੋਈ ਗੱਲਬਾਤ ਦੀ ઠਜਾਣਕਾਰੀ ਸਾਂਝੀ ਕੀਤੀ । ਜੰਗੀਰ ਸਿੰਘ ਸੈਂਡੀ ਤੇ ਬਲਵਿੰਦਰ ਸਿੰਘ ਬਰਾੜ ਨੇ ਵੀ ਵਿਚਾਰ ਸਾਂਝੇ ਕੀਤੇ । ਅਜਮੇਰ ਸਿੰਘ ਪ੍ਰਦੇਸੀ, ઠਹਰਜੀਤ ਸਿੰਘ ਬੇਦੀ, ઠਗੁਰਦੇਵ ਸਿੰਘ ਰੱਖੜਾ ਤੇ ਹਰਚੰਦ ਸਿੰਘ ਬਾਸੀ ਹੁਰਾਂ ਨੇ ਕਵਿਤਾਵਾਂ ਦੁਆਰਾ ਸਭ ਨੂੰ ਨਿਹਾਲ ਕੀਤਾ ।
ਪ੍ਰਿੰਸੀਪਲ ਕੁਲਦੀਪ ਸਿੰਘ, ਸੁਰਿੰਦਰਪਾਲ ਸਿੰਘ, ਨਿਰਮਲ ਸਿੰਘ ਸੰਧੂ, ਪ੍ਰੋਫੈਸਰ ਨਿਰਮਲ ਸਿੰਘ ਧਾਰਨੀ ਤੇ ઠਕਸ਼ਮੀਰ ਸਿੰਘ ਆਦਿ ਨੇ ਇੰਡੋ ਕੈਨੇਡੀਅਨ ਸਭਿਆਚਾਰ ‘ਤੇ ਚਾਨਣਾ ਪਾਇਆ। ઠਸਤਿਕਾਰ ਯੋਗ ਰਾਜ ਗਰੇਵਾਲ ਐਮ ਪੀ, ਤੇ ਹਰਿੰਦਰ ਮੱਲੀ ਐਮ ਪੀਪੀ ਨੇ ਸੀਨੀਅਰਜ਼ ਦੀਆਂ ਸਰਕਾਰ ਵੱਲੋ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸਾਬਕਾ ਐਮ, ਪੀ, ਸਰਦਾਰ ਗੁਰਬਖਸ਼ ਸਿੰਘ ਮੱਲੀ ઠਨੇ ਸ਼ੁਰੂ ਵਿਚ ਆਈਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਉਹਨਾਂ ਦੇ ਪਿਤਾ ਨੇ ਹਾਜਰੀ ਲਗਵਾਈ। ਨਰਿੰਦਰ ਸਿੰਘ ਰੀਹਲ ਮੀਤ ਪ੍ਰਧਾਨ, ਨਰਿੰਜਨ ਸਿੰਘ, ਦਿਲਬਾਗ ਰਾਮ, ਸਾਡੀਆਂ ਭੈਣਾਂ ਤੇ ਹੋਰ ਸੱਜਣਾਂ ਨੇ ਕੋਲਡ ਡਰਿੰਕ ਤੇ ਚਾਹ ਪਾਣੀ, ਪਕੌੜੇ, ਮਠਿਆਈ ਆਦਿ ਵਰਤਾਉਣ ਦੀ ਸੇਵਾ ਨਿਭਾਈ।
ਅਖੀਰ ਵਿਚ ਸ੍ਰੀਮਤੀ ਕਰਮਜੀਤ ਕੌਰ ਗਿੱਲ ਤੇ ਸਰਦਾਰ ਜੋਗਾ ਸਿੰਘ ਬਰਾੜ ਕਲੱਬ ਵਿਚੋਂ ਸੀਨੀਅਰ ਹੋਣ ਕਰਕੇ ਸਨਮਾਨਿਤ ਕੀਤਾ ਤੇ ਸਰਦਾਰ ਚੰਦ ਸਿੰਘ ਧਾਲੀਵਾਲ ਵੱਲੋ ਟੂਰ ਲਈ 1000 ਡਾਲਰ ਦੀ ਰਾਸ਼ੀ ਦੇਣ ‘ਤੇ ਸਨਮਾਨਤ ਕੀਤਾ । ਸਤਿਆ ਨੰਦ ਸ਼ਰਮਾ ਜੀ ਨੇ ਸਟੇਜ ਦਾ ਸੰਚਾਲਨ ਕੀਤਾ । ਅਖੀਰ ਵਿਚ ਕਲੱਬ ਪ੍ਰਧਾਨ ਸਰਦਾਰ ਬਚਿੱਤਰ ਸਿੰਘ ਬੁੱਟਰ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …