ਜਲੰਧਰ :ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਇੰਗਲੈਂਡ ਵਿਚ ਨਵੇਂ ਬਣੇ ਦੋ ਪੰਜਾਬੀ ਸੰਸਦ ਮੈਂਬਰਾਂ ਦੇ ਪਿੰਡ ਨਾ ਸਿਰਫ ਲਾਗੋ-ਲਾਗੇ ਹਨ, ਸਗੋਂ ਉਹ ਆਪੋ ਵਿਚ ਵੀ ਨੇੜਲੇ ਰਿਸ਼ਤੇਦਾਰ ਹਨ। ਪਿੰਡ ਖੇੜਿਓਂ ਪ੍ਰੀਤ ਕੌਰ ਗਿੱਲ ਤੇ ਤਾਇਆ ਸੰਤੋਖ ਸਿੰਘ ਦੇ ਘਰੋਂ ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਦੀ ਭੈਣ ਨਰਿੰਦਰ ਕੌਰ ਇੰਗਲੈਂਡ ਦੇ ਨਵੇਂ ਬਣੇ ਰਾਏਪੁਰ ਵਾਲੇ ਐਮਪੀ ਤਨਮਨਜੀਤ ਸਿੰਘ ਦੇ ਚਾਰੇ ਦੇ ਪੁੱਤਰ ਨਾਲ ਵਿਆਹੀ ਹੋਈ ਹੈ ਤੇ ਪ੍ਰੀਤ ਦਾ ਭਰਾ ਗੁਰਸੇਵਕ ਸਿੰਘ ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ ਦਾ ਜਵਾਈ ਹੈ। ਪ੍ਰੀਤ ਦੀ ਛੋਟੀ ਭੈਣ ਸੁਜਨ ਕੌਰ ਕਿਸੇ ਹੋਰ ਪਾਰਟੀ ਵਲੋਂ ਕੌਂਸਲਰ ਵਜੋਂ ਜਿੱਤ ਕੇ ਸਮਾਜ ਸੇਵਾ ਕਰ ਰਹੀ ਹੈ। ਉਸ ਦੇ ਪਿਤਾ ਦਲਜੀਤ ਸਿੰਘ ਵੀ ਇੰਗਲੈਂਡ ‘ਚ ਧਾਰਮਿਕ, ਸਮਾਜਿਕ ਤੇ ਸਿਆਸੀਕੰਮਾਂ ਲਈ ਪ੍ਰਸਿੱਧੀ ਖੱਟੀ ਜਿਨ੍ਹਾਂ ਦਾ ਚਾਰ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਦਲਜੀਤ ਸਿੰਘ ਨੇ ਸਮੈਟਿਕ ਗੁਰਦੁਆਰੇ ਦੇ ਨਿਰਮਾਣ ‘ਚ ਵੀ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਦੀ ਕਮੇਟੀ ਦੇ ਉਹ 20 ਸਾਲ ਤੋਂ ਵਧੇਰੇ ਸਮਾਂ ਪ੍ਰਧਾਨ ਵੀ ਰਹੇ। ਫਰਵਰੀ ‘ਚ ਭਤੀਜੇ ਦੇ ਵਿਆਹ ‘ਤੇ ਖੇੜੇ ਆਈ ਸੀ ਪ੍ਰੀਤ : ਪ੍ਰੀਤ ਦੇ ਪਿਤਾ ਦਲਜੀਤ ਸਿੰਘ 1962 ਵਿਚ ਇੰਗਲੈਂਡ ਗਏ ਸਨ, ਜਿੱਥੇ 1969 ਵਿਚ ਪ੍ਰੀਤ ਕੌਰ ਗਿੱਲ ਦਾ ਜਨਮ ਹੋਇਆ।
Check Also
ਅਮਰੀਕਾ ‘ਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਲੱਗੇਗਾ ਕਰੋਨਾ ਟੀਕਾ : ਬਿਡੇਨ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਸਿਰਫ …