ਸੈਕਰਾਮੈਂਟੋ, ਕੈਲੇਫੋਰਨੀਆ/ਹੁਸਨ ਲੜੋਆ ਬੰਗਾ
“ਸਹਾਇਤਾ” ਸੰਸਥਾ ਜੋ ਪਿਛਲੇ ਬਾਰਾਂ ਸਾਲਾਂ ਤੋਂ ਪੂਰੇ ਭਾਰਤ ਅੰਦਰ ਬੇਸਹਾਰਾ ਬਜ਼ੁਰਗ ਅਤੇ ਬੱਚਿਆਂ ਨੂੰ ਆਸਰਾ ਦਿੰਦੀ ਆ ਰਹੀ ਹੈ। ਪਿਛਲੇ ਦੋ ਸਾਲਾਂ ਦੇ ਸਫਲ ਤਜ਼ਰਬੇ ਪਿਛੋਂ ਐਤਕੀਂ ਫੇਰ ਸਹਾਇਤਾ ਸੰਸਥਾ ਸੈਕਰਾਮੈਂਟੋ ਏਰੀਏ ਵਿੱਚ ਤੀਸਰਾ ਸਲਾਨਾ ਫੰਡ ਰੇਜ਼ਰ 29 ਜੁਲਾਈ ਨੂੰ ਸਥਾਨਕ ਮਾਇਡੂ ਕਮਿਉਂਨਟੀ ਸੈਂਟਰ ਰੋਜ਼ਵਿੱਲ ਵਿੱਚ ਕਰਨ ਜਾ ਰਹੀ ਹੈ। ਪਿਛਲੇ ਬਾਰਾਂ ਸਾਲਾਂ ਤੋਂ ਸਹਾਇਤਾ ਸੰਸਥਾ ਬਿਨਾ ਕਿਸੇ ਕਾਮੇ ਨੂੰ ਤਨਖਾਹ ਦਿੱਤਿਆਂ ਵਲੰਟੀਅਰਾਂ ਦੇ ਸਿਰ ਤੇ ਸਫਲਤਾ ਪੂਰਵਕ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੈ,”ਤੇ ਯਕੀਨੀ ਬਣਾਉਦੀ ਹੈ ਕਿ ਤੁਹਾਡੇ ਵਲੋਂ ਭੇਂਟ ਕੀਤੀ ਪਾਈ ਪਾਈ ਸਹੀ ਥਾਂ ਤੇ ਪਹੁੰਚਾਈ ਜਾਵੇ।
ਪ੍ਰਬੰਧਕ ਡਾ. ਹਰਕੇਸ਼ ਸੰਧੂ ਨੇ ਦੱਸਿਆ ਕਿ ਇਸ ਫੰਡ ਰੇਜ਼ਰ ਦੌਰਾਨ ਸਹਾਇਤਾ ਸੰਸਥਾ ਆਪਣੇ ਪਿਛਲੇ ਸਾਲ ਤੋਂ ਚੱਲ ਰਹੇ ਨਵੇਂ ਪ੍ਰੋਜੈਕਟ ਜਿਸ ਵਿੱਚ ਪੰਜਾਬ ਅੰਦਰ ਕਿਸਾਨ-ਮਜਦੂਰ ਖੁਦਕੁਸ਼ੀਆਂ ਤੋਂ ਪੀੜਤ ਪਰਿਵਾਰਾਂ ਦੇ ਜੀਅ ਅਤੇ ਬੱਚਿਆਂ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵੀ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕਰੇਗੀ। ਇਸ ਪ੍ਰੋਜੈਕਟ ਤਹਿਤ ਸਹਾਇਤਾ ਪੀੜਤ ਬੱਚਿਆਂ ਨੂੰ ਵਰਦੀਆਂ, ਕਿਤਾਬਾਂ ਅਤੇ ਰੋਜ਼ਮਰਾ ਦੀ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਵਸਤਾਂ ਮੁਹੱਈਆ ਕਰਵਾ ਰਹੀ ਹੈ। ਹੁਣ ਤੱਕ 100 ਪੀੜਤ ਪਰਿਵਾਰ ਇਸ ਸਹਾਇਤਾ ਸਕੀਮ ਦਾ ਫਾਇਦਾ ਲੈ ਚੁੱਕੇ ਹਨ । ਡਾ. ਹਰਕੇਸ਼ ਸੰਧੂ ਨੇ ਦੱਸਿਆ ਕਿ ਇਸ ਸਹਾਇਤਾ ਸੰਸਥਾ ਆਪਣੇ ਚੱਲ ਰਹੇ ਪ੍ਰੋਜੈਕਟਾਂ ਜਿਨ੍ਹਾਂ ਵਿੱਚ ਬਾਲ ਭਵਨ ਜਿਹੜਾ ਕਿ ਬੱਚਿਆਂ ਦੀ ਦੇਖ-ਭਾਲ ਲਈ ਲੁਧਿਆਣਾ ਰਿੱਡ ਕਰਾਸ ਦੀ ਇਮਾਰਤ ਵਿੱਚ ਚੱਲ ਰਿਹਾ ਹੈ, ਇਸੇ ਤਰ੍ਹਾਂ ਬਾਲ-ਘਰ ਸੰਤ ਕਬੀਰ ਅਕੈਡਮੀਂ ਤਲਵੰਡੀ ਧਾਮ ਵਿੱਖੇ ਸਹਾਇਤਾ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ ਅਤੇ ਕੁਝ ਹੋਰ ਸੈਂਟਰ ਪੰਜਾਬ ਅੰਦਰ ਸਹਾਇਤਾ ਸੰਸਥਾ ਸਥਾਪਿਤ ਕਰਨ ਜਾ ਰਹੀ ਹੈ, ਜਿਨ੍ਹਾਂ ਵਿੱਚ ਏ ਸੀ ਕਮਰਿਆਂ ਦੀ ਸਹੂਲਤ ਹੋਵੇਗੀ ਤੇ ਇਥੇ ਬੇਸਹਾਰਾ ਨਵਜੰਮੇ ਬੱਚਿਆਂ ਨੂੰ ਰੋਗ-ਰਹਿਤ ਮਹੌਲ ਵਿੱਚ ਰੱਖਿਆ ਜਾਵੇਗਾ। ਇਸੇ ਸਾਲ ਸਹਾਇਤਾ ਸੰਸਥਾ ਵੱਲੋਂ ਬਾਲ-ਘਰ ਵਿਖੇ ਅਨੰਦਘਰ ਸੰਪੂਰਨ ਹੋਣ ਜਾ ਰਿਹਾ ਹੈ। ਡਾ. ਹਰਕੇਸ਼ ਸੰਧੂ ਨੇ ਦੱਸਿਆ ਕਿ ਇਹ ਸੈਂਟਰ ਅਮੈਰਕਿਨ ਡਿਸਅਬਿਲਟੀ ਸੈਂਟਰ ਦੀ ਤਰਜ਼ ਤੇ ਕੰਮ ਕਰੇਗਾ ਤੇ ਇਥੇ ਖਾਸ ਤਰੀਕੇ ਦੇ ਅੰਗਹੀਣ ਜਾਂ ਮੰਦ-ਬੁੱਧੀ ਬੱਚਿਆਂ ਨੂੰ ਰੱਖਿਆ ਜਾਵੇਗਾ। ਦਾਨੀ ਸੱਜਣਾਂ ਤੋਂ ਇਹਨਾਂ ਪ੍ਰੋਜੈਕਟਾਂ ਸਬੰਧੀ ਵੀ ਫੰਡ ਰੇਜ਼ ਕੀਤਾ ਜਾਵੇਗਾ। ਇਹ ਫੰਡ ਰੇਜ਼ਰ ਰੋਜ਼ਵਿੱਲ ਵਿੱਚ ਇਸ ਕਰਕੇ ਰੱਖਿਆ ਗਿਆ ਤਾਂ ਜੋ ਗਰੇਟਰ ਸੈਕਰਾਮੈਂਟੋ ਏਰੀਏ ਵਿੱਚ ਵਲੰਟੀਅਰ ਤਾਕਤ ਨੂੰ ਵਧਾਇਆ ਜਾ ਸਕੇ।
Home / ਦੁਨੀਆ / ਪੰਜਾਬ ਅੰਦਰ ਪੀੜਤ ਕਿਸਾਨਾਂ ਦੀ ਮੱਦਦ ਲਈ “ਸਹਾਇਤਾ” ਵਜੋਂ ਤੀਸਰਾ ਸਲਾਨਾ ਫੰਡ ਇਕੱਤਰ 29 ਜੁਲਾਈ ਨੂੰ ਸੈਕਰਾਮੈਂਟੋ ‘ਚ
Check Also
ਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ
ਕ੍ਰਿਕਟਰ ਰਾਸ਼ਿਦ ਖਾਨ ਬੋਲੇ – ਇਸਲਾਮ ’ਚ ਮਹਿਲਾਵਾਂ ਦੀ ਤਾਲੀਮ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਤਾਲਿਬਾਨ …