Breaking News
Home / ਦੁਨੀਆ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਬੂ ਧਾਬੀ ‘ਚ ਪਹਿਲੇ ਮੰਦਰ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਬੂ ਧਾਬੀ ‘ਚ ਪਹਿਲੇ ਮੰਦਰ ਦਾ ਉਦਘਾਟਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀਨਾਰਾਇਣ ਸੰਪਰਦਾ ਦੇ ਅਹੁਦੇਦਾਰਾਂ ਦੀ ਹਾਜ਼ਰੀ ‘ਚ ਮੰਤਰਾਂ ਦੇ ਉਚਾਰਨ ਦਰਮਿਆਨ ਅਬੂ ਧਾਬੀ ਦੇ ਪਹਿਲੇ ਮੰਦਰ ਦਾ ਉਦਘਾਟਨ ਕੀਤਾ। ਹਲਕੇ ਗੁਲਾਬੀ ਰੰਗ ਦਾ ਰੇਸ਼ਮੀ ਕੁੜਤਾ ਪਜਾਮਾ, ਬਿਨਾਂ ਬਾਂਹ ਵਾਲੀ ਜੈਕੇਟ ਅਤੇ ਪਟਕਾ ਪਹਿਨੇ ਹੋਏ ਪ੍ਰਧਾਨ ਮੰਤਰੀ ਨੇ ਮੰਦਰ ਦੇ ਉਦਘਾਟਨੀ ਸਮਾਗਮ ‘ਚ ਪੂਜਾ ਵੀ ਕੀਤੀ।
ਉਨਾਂ ‘ਗਲੋਬਲ ਆਰਤੀ’ ਵਿਚ ਵੀ ਹਿੱਸਾ ਲਿਆ ਜੋ ਬੋਚਾਸਨਵਾਸੀ ਸ੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀਏਪੀਐੱਸ) ਵੱਲੋਂ ਦੁਨੀਆ ਭਰ ‘ਚ ਬਣੇ ਸਵਾਮੀਨਾਰਾਇਣ ਸੰਪਰਦਾ ਦੇ 1200 ਤੋਂ ਵੱਧ ਮੰਦਰਾਂ ‘ਚ ਇਕੋ ਸਮੇਂ ਕਰਵਾਈ ਗਈ। ਇਸ ਤੋਂ ਪਹਿਲਾਂ ਮੋਦੀ ਨੇ ਇਥੇ ਪਹਿਲੇ ਮੰਦਰ ਦੇ ਨਿਰਮਾਣ ‘ਚ ਯੋਗਦਾਨ ਦੇਣ ਵਾਲੇ ਵੱਖ ਵੱਖ ਸੰਪਰਦਾਵਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਦੁਬਈ-ਅਬੂ ਧਾਬੀ ਸ਼ੇਖ਼ ਜ਼ਾਯਦ ਰਾਜਮਾਰਗ ‘ਤੇ ਅਲ ਰਾਹਬਾ ਕੋਲ 27 ਏਕੜ ਰਕਬੇ ‘ਚ ਕਰੀਬ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਮੰਦਰ ਦੇ ਉਦਘਾਟਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮੰਦਰ ‘ਚ ਤਿਆਰ ਕੀਤੇ ਗਏ ਗੰਗਾ ਅਤੇ ਯਮੁਨਾ ਦਰਿਆਵਾਂ ‘ਚ ਜਲ ਅਰਪਣ ਵੀ ਕੀਤਾ। ਮੰਦਰ ਦੇ ਸੇਵਕ ਉਮੇਸ਼ ਰਾਜਾ ਮੁਤਾਬਕ 20 ਹਜ਼ਾਰ ਟਨ ਤੋਂ ਵਧ ਚੂਨਾ ਪੱਥਰ ਦੇ ਟੁੱਕੜਿਆਂ ਨੂੰ ਰਾਜਸਥਾਨ ‘ਚ ਤਰਾਸ਼ਿਆ ਗਿਆ ਅਤੇ 700 ਕੰਟੇਨਰਾਂ ‘ਚ ਅਬੂ ਧਾਬੀ ਲਿਆਂਦਾ ਗਿਆ ਸੀ।

Check Also

ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਆਸਟਰੇਲੀਆ ’ਚ ਲੱਗੇਗੀ ਪਾਬੰਦੀ

ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਕੀਤੀ ਤਿਆਰੀ …