21.5 C
Toronto
Saturday, September 5, 2026
spot_img
Homeਦੁਨੀਆਜਲੰਧਰ ਦੇ ਭੈਣ-ਭਰਾ ਦੀ ਅਮਰੀਕਾ 'ਚ ਸੜਕ ਹਾਦਸੇ ਵਿਚ ਮੌਤ

ਜਲੰਧਰ ਦੇ ਭੈਣ-ਭਰਾ ਦੀ ਅਮਰੀਕਾ ‘ਚ ਸੜਕ ਹਾਦਸੇ ਵਿਚ ਮੌਤ

ਜਲੰਧਰ ਦੇ ਭੈਣ-ਭਰਾ ਦੀ ਅਮਰੀਕਾ ‘ਚ ਸੜਕ ਹਾਦਸੇ ਵਿਚ ਮੌਤਸਿਆਟਲ/ਬਿਊਰੋ ਨਿਊਜ਼ : ਜਲੰਧਰ ਦੇ ਨਜ਼ਦੀਕ ਪਿੰਡ ਨੰਗਲ ਸ਼ਾਮਾਂ ਦੇ ਜੰਮਪਲ ਤੇ ਸਿਆਟਲ ਨਿਵਾਸੀ ਜਰਨੈਲ ਸਿੰਘ ਦੇ ਪੁੱਤਰ ਕਰਮਜੀਤ ਸਿੰਘ ਲਾਲੀ ਦੇ ਪੁੱਤਰ ਬਲਰਾਜ ਸਿੰਘ ਲਾਲੀ (19) ਤੇ ਲੜਕੀ ਕਵਨੀਤ ਕੌਰ (6) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗੁਰਮੁਖ ਸਿੰਘ ਤੇ ਸੁੱਚਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਰਾਜ ਸਿੰਘ ਲਾਲੀ ਨੇ ਨਵੀਂ ਗੱਡੀ ਖ਼ਰੀਦੀ ਸੀ ਜਿਹੜਾ ਆਪਣੀ ਭੈਣ ਕਵਨੀਤ ਕੌਰ ਨੂੰ ਘਰ ਦੇ ਆਲੇ-ਦੁਆਲੇ ਚੱਕਰ ਲਾਉਣ ਲਈ ਘਰੋਂ ਨਿਕਲਿਆ, ਪਰੰਤੂ ਨੇੜੇ ਮੋੜ ਤੋਂ ਗੱਡੀ ਬੇਕਾਬੂ ਹੋ ਕੇ ਹੇਠਾਂ ਖੱਡ ਵਿਚ ਜਾ ਡਿੱਗੀ, ਜਿਥੇ ਦੋਵਾਂ ਬੱਚਿਆਂ ਦੀ ਥਾਂ ‘ਤੇ ਹੀ ਮੌਤ ਹੋ ਗਈ ਅਤੇ ਇਸ ਸਾਰੀ ਘਟਨਾ ਦਾ ਪੁਲਿਸ ਰਾਹੀਂ 4 ਘੰਟੇ ਬਾਅਦ ਘਰਦਿਆਂ ਨੂੰ ਪਤਾ ਲੱਗਾ।

RELATED ARTICLES
POPULAR POSTS