16.4 C
Toronto
Monday, September 15, 2025
spot_img
Homeਦੁਨੀਆ8 ਸਾਲ ਦੀ ਬੱਚੀ ਸਕੂਲ ਚੋਣਾਂ 'ਚ ਇਕ ਵੋਟ ਨਾਲ ਹਾਰੀ ਤਾਂ...

8 ਸਾਲ ਦੀ ਬੱਚੀ ਸਕੂਲ ਚੋਣਾਂ ‘ਚ ਇਕ ਵੋਟ ਨਾਲ ਹਾਰੀ ਤਾਂ ਹਿਲੇਰੀ ਕਲਿੰਟਨ ਨੇ ਪੱਤਰ ਲਿਖ ਕੇ ਵਧਾਇਆ ਹੌਸਲਾ

ਪੱਤਰ ‘ਚ ਲਿਖਿਆ : ਬਹੁਤ ਮਿਹਨਤ ਤੋਂ ਬਾਅਦ ਮਿਲੀ ਹਾਰ ਦਿਲ ਤੋੜਨ ਵਾਲੀ ਹੁੰਦੀ ਹੈ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ 8 ਸਾਲ ਦੀ ਬੱਚੀ ਮਾਰਥਾ ਕੈਨੇਡੀ ਮੋਰਾਲਸ ਆਪਣੇ ਸਕੂਲ ‘ਚ ਹੋਈ ਪ੍ਰਧਾਨ ਦੀ ਚੋਣ ‘ਚ ਮਹਿਜ ਇਕ ਵੋਟ ਨਾਲ ਹਾਰ ਗਈ।
ਇਸ ‘ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹਾਰ ਚੁੱਕੀ ਹਿਲੇਰੀ ਕਲਿੰਟਨ ਨੇ ਪੱਤਰ ਲਿਖ ਕੇ ਬੱਚੀ ਦਾ ਹੌਸਲਾ ਵਧਾਇਆ। ਨਾਲ ਹੀ ਵਾਈਸ ਪ੍ਰੈਜੀਡੈਂਟ ਬਣਨ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਪੱਤਰ ‘ਚ ਲਿਖਿਆ ‘ਮੈਂ ਬਹੁਤ ਚੰਗੀ ਤਰ੍ਹਾਂ ਨਾਲ ਸਮਝਦੀ ਹਾਂ ਕਿ ਤੁਸੀਂ ਖੁਦ ਨੂੰ ਅਜਿਹੀ ਭੂਮਿਕਾ ਦੇ ਲਈ ਪੇਸ਼ ਕਰਦੇ ਹੋ ਜੋ ਆਮ ਤੌਰ ‘ਤੇ ਲੜਕਿਆਂ ਦੇ ਲਈ ਤਹਿ ਹੈ। ਸਖਤ ਮਿਹਨਤ ਦੇ ਬਾਵਜੂਦ ਚੋਣ ‘ਚ ਮਿਲਣ ਵਾਲੀ ਹਾਰ ਦਿਲ ਤੋੜਨ ਵਾਲੀ ਹੁੰਦੀ ਹੈ। ਇਸ ‘ਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਖੁਦ ‘ਤੇ ਭਰੋਸਾ ਸੀ। ਇਸ ਲਈ ਤੁਸੀਂ ਚੋਣ ਲੜੀ। ਆਪਣੇ ਆਪ ‘ਤੇ ਇਹੀ ਵਿਸ਼ਵਾਸ ਸਾਨੂੰ ਕਾਬਲ ਬਣਾਉਂਦਾ ਹੈ। ਹਿਲੇਰੀ ਦੀ ਬੁਲਾਰੇ ਨੇ ਇਸ ਪੱਤਰ ਨੂੰ ਲਿਖੇ ਜਾਣ ਦੀ ਪੁਸ਼ਟੀ ਕੀਤੀ।
ਹਿਲੇਰੀ ਕਲਿੰਟਨ ਨੂੰ ਸੋਸ਼ਲ ਮੀਡੀਆ ਤੋਂ ਬੱਚੀ ਦੇ ਬਾਰੇ ਪਤਾ ਲੱਗਿਆ
ਪਿਤਾ ਨੇ ਦੱਸਿਆ ਕਿ ਮਾਰਥਾ ਨੇ ਆਪਣੇ ਸਕੂਲ ਦੀ ਚੋਣ ਲਈ ਖੂਬ ਪ੍ਰਚਾਰ ਕੀਤਾ ਸੀ। ਪੋਸਟਰ ਲਗਾਏ ਅਤੇ ਵੋਟ ਦੀ ਅਪੀਲ ਕੀਤੀ ਸੀ। ਇਸ ਦੇ ਬਾਵਜੂਦ ਉਹ 1 ਵੋਟ ਨਾਲ ਹਾਰ ਗਈ ਕਿਉਂਕਿ 6 ਵੋਟਾਂ ਉਨ੍ਹਾਂ ਦੇ ਪੱਖ ‘ਚ ਸਨ, ਪ੍ਰੰਤੂ ਸਾਰੇ ਰੱਦ ਹੋ ਗਏ। ਇਸ ਹਾਰ ਨਾਲ ਮੇਰੇ ਸਾਥੀ ਦੁਖੀ ਸਨ। ਅਜਿਹੇ ‘ਚ ਮੇਰੇ ਇਕ ਦੋਸਤ ਨੇ ਮਾਰਥਾ ਦੀ ਹਾਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਇਸ ਪੋਸ਼ਟ ਦੇ ਬਾਰੇ ‘ਚ ਜਦੋਂ ਹਿਲੇਰੀ ਕਲਿੰਟਨ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੱਤਰ ਲਿਖ ਕੇ ਬੱਚੀ ਦਾ ਹੌਸਲਾ ਵਧਾਇਆ।

RELATED ARTICLES
POPULAR POSTS