Breaking News
Home / ਦੁਨੀਆ / ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਠੱਗਣ ਵਾਲੀ ਪਰਵਾਸੀ ਭਾਰਤੀ ਔਰਤ ਨੂੰ ਕੈਦ

ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਠੱਗਣ ਵਾਲੀ ਪਰਵਾਸੀ ਭਾਰਤੀ ਔਰਤ ਨੂੰ ਕੈਦ

ਲੰਡਨ : ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਆਪਣੇ ਪਰਿਵਾਰ ਤੇ ਸਨੇਹੀਆਂ ਤੋਂ 2.5 ਲੱਖ ਪੌਂਡ ਠੱਗਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੂੰ ਇੱਥੋਂ ਦੀ ਇਕ ਅਦਾਲਤ ਨੇ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸੰਨ੍ਹ 2013 ਵਿਚ ਜੈਸਮੀਨ ਮਿਸਤਰੀ ਨੇ ਆਪਣੇ ਤਤਕਾਲੀ ਪਤੀ ਵਿਜੈ ਕਟੇਚੀਆ ਨੂੰ ਇਕ ਵਟਸਐਪ ਸੰਦੇਸ਼ ਰਾਹੀਂ ਦੱਸਿਆ ਸੀ ਕਿ ਉਸ ਦੇ ਡਾਕਟਰ ਦਾ ਖਿਆਲ ਹੈ ਕਿ ਉਸ ਨੂੰ ਕੈਂਸਰ ਹੈ। ਬਾਅਦ ਵਿਚ ਪੜਤਾਲ ਤੋਂ ਪਤਾ ਚੱਲਿਆ ਕਿ ਉਸ ਨੇ ਇਕ ਵੱਖਰੇ ਸਿਮ ਕਾਰਡ ਤੋਂ ਸੰਦੇਸ਼ ਭੇਜਿਆ ਸੀ। ਦਸੰਬਰ 2014 ਵਿਚ ਉਸ ਨੇ ਵਿਜੈ ਨੂੰ ਦੱਸਿਆ ਕਿ ਉਸ ਨੂੰ ਬ੍ਰੇਨ ਕੈਂਸਰ ਹੈ ਤੇ ਉਸ ਕੋਲ ਛੇ ਕੁ ਮਹੀਨਿਆਂ ਦੀ ਜ਼ਿੰਦਗੀ ਬਚੀ ਹੈ ਤੇ ਕਿਸੇ ਫ਼ਰਜ਼ੀ ਡਾਕਟਰ ਦੇ ਹਵਾਲੇ ਨਾਲ ਉਸ ਨੇ ਸੰਦੇਸ਼ ਭਿਜਵਾਏ ਕਿ ਉਸ ਦਾ ਇਲਾਜ ਅਮਰੀਕਾ ਵਿਚ ਹੋ ਸਕਦਾ ਹੈ ਜਿਸ ‘ਤੇ ਪੰਜ ਲੱਖ ਪੌਂਡ ਖਰਚਾ ਆਵੇਗਾ।ਕਟੇਚੀਆ ਤੇ ਉਸ ਦਾ ਪਰਿਵਾਰ ਤੇ ਹੋਰ ਲੋਕ 2015 ਤੋਂ 2017 ਤੱਕ ਜੈਸਮੀਨ ਮਿਸਤਰੀ ਦੇ ਇਲਾਜ ਲਈ ਰਕਮਾਂ ਦਿੰਦੇ ਰਹੇ। ਆਖਰ ਵਿਜੈ ਕਟੇਚੀਆ ਨੂੰ ਸ਼ੱਕ ਪੈ ਗਿਆ ਤੇ ਉਸ ਨੇ ਆਪਣੀ ਪਤਨੀ ਦਾ ਬ੍ਰੇਨ ਸਕੈਨ ਇਕ ਡਾਕਟਰ ਨੂੰ ਦਿਖਾਇਆ ਤੇ ਉਸ ਨੇ ਦੱਸਿਆ ਕਿ ਇਹ ਸਕੈਨ ਗੂਗਲ ਤੋਂ ਲਿਆ ਗਿਆ ਹੈ। ਜਦੋਂ ਉਸ ਨੇ ਜੈਸਮੀਨ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਮੰਨ ਲਿਆ ਕਿ ਉਹ ਝੂਠ ਬੋਲ ਰਹੀ ਸੀ। ਨਵੰਬਰ 2017 ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਤਾ ਚੱਲਿਆ ਹੈ ਕਿ ਪਰਿਵਾਰ ਦੇ ਕੁੱਲ 20 ਮੈਂਬਰਾਂ ਤੇ ਅੱਠ ਹੋਰਨਾਂ ਤੋਂ 253122 ਪੌਂਡ ਭੋਟੇ ਗਏ ਸਨ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …