ਗ੍ਰੀਨਲੈਂਡ ਬਾਰੇ ‘ਭਵਿੱਖੀ ਸੌਦੇ’ ਦੇ ਚੌਖਟੇ ਨੂੰ ਦਿੱਤੀ ਸਹਿਮਤੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਲੈ ਕੇ ਕੁਝ ਯੂਰਪੀਅਨ ਮੁਲਕਾਂ ਉੱਤੇ ਟੈਰਿਫ ਲਗਾਉਣ ਦੀਆਂ ਆਪਣੀਆਂ ਯੋਜਨਾਵਾਂ ਉੱਤੇ ਅੱਗੇ ਨਹੀਂ ਵਧਣਗੇ। ਟਰੰਪ ਨੇ 1 ਫਰਵਰੀ ਤੋਂ ਟੈਰਿਫ ਲਾਗੂ ਕਰਨ ਦੀ ਆਪਣੀ ਪਿਛਲੀ ਧਮਕੀ ਨੂੰ ਵਾਪਸ ਲੈ ਲਿਆ ਹੈ। ਇਹ ਫੈਸਲਾ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ‘ਲਾਭਕਾਰੀ’ ਮੀਟਿੰਗ ਤੋਂ ਬਾਅਦ ਆਇਆ ਹੈ, ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਅਤੇ ਵਿਸ਼ਾਲ ਆਰਕਟਿਕ ਖੇਤਰ ਸਬੰਧੀ ਭਵਿੱਖੀ ਸੌਦੇ ਲਈ ਇੱਕ ਢਾਂਚੇ ਦੀ ਨੀਂਹ ਵੀ ਰੱਖੀ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਟਰੰਪ ਨੇ ਇਸ ਪੇਸ਼ਕਦਮੀ ਨੂੰ ਅਮਰੀਕਾ ਤੇ ਨਾਟੋ ਸਹਿਯੋਗੀਆਂ ਦੋਵਾਂ ਲਈ ਲਾਭਦਾਇਕ ਦੱਸਿਆ।

