ਲੁਧਿਆਣਾ : ਲੁਧਿਆਣਾ ਨੇੜਲੇ ਪਿੰਡ ਸ਼ੰਕਰ ਦਾ ਜੰਮਪਲ ਚੰਨਵੀਰ ਸਿੰਘ ਜਵੰਦਾ ਕੈਨੇਡਾ ਦੇ ਸਰੀ ਵਿੱਚ ਪੁਲਿਸ ਅਫਸਰ ਭਰਤੀ ਹੋਇਆ ਹੈ। ਚੰਨਵੀਰ ਸਿੰਘ ਜੀਐੱਨਈ ਲੁਧਿਆਣਾ ਤੋਂ ਐੱਮਟੈਕ (ਮਕੈਨੀਕਲ ਇੰਜਨੀਅਰਿੰਗ) ਕਰਕੇ ਕੈਨੇਡਾ ਪਹੁੰਚਿਆ ਸੀ। ਉਸ ਦੇ ਪਿਤਾ ਰਣਜੀਤ ਸਿੰਘ ਜਵੰਦਾ ਇੱਕ ਸਰਕਾਰੀ ਸਕੂਲ ‘ਚ ਅਧਿਆਪਕ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ ਜਦਕਿ ਮਾਤਾ ਮਨਜਿੰਦਰ ਕੌਰ ਜਵੰਦਾ ਵੀ ਅਧਿਆਪਕਾ ਵਜੋਂ ਸੇਵਾਮੁਕਤ ਹੋਏ ਹਨ। ਚੰਨਵੀਰ ਸਿੰਘ ਦੀ ਕੈਨੇਡਾ ਪੁਲਿਸ ‘ਚ ਨਿਯੁਕਤੀ ‘ਤੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।