8.9 C
Toronto
Monday, November 3, 2025
spot_img
Homeਦੁਨੀਆਸੋਸ਼ਲ ਮੀਡੀਆ 'ਤੇ ਛਾ ਗਈ ਡੋਨਾਲਡ ਟਰੰਪ ਦੀ ਸ਼ਕਲ ਨਾਲ ਰਲਦੀ ਮੱਛੀ!

ਸੋਸ਼ਲ ਮੀਡੀਆ ‘ਤੇ ਛਾ ਗਈ ਡੋਨਾਲਡ ਟਰੰਪ ਦੀ ਸ਼ਕਲ ਨਾਲ ਰਲਦੀ ਮੱਛੀ!

trump-copy-copyਬੀਜਿੰਗ : ਚੀਨ ਦੇ ਸੋਸ਼ਲ ਮੀਡੀਆ ਵਿਚ ਪੋਸਟ ਹੋਈ ਇਕ ਵੀਡੀਓ ਨੇ ਡੋਨਾਲਡ ਟਰੰਪ ਨੂੰ ਵੀ ਮਸ਼ਹੂਰ ਕਰ ਦਿੱਤਾ ਹੈ। ਵੀਡੀਓ ਵਿਚ ਇਕ ਮੱਛੀ ਦਿਖਾਈ ਦੇ ਰਹੀ ਹੈ। ਵੀਡੀਓ ਦੀ ਕੈਪਸ਼ਨ ਸੀ ‘ਇਹ ਕਿਸ ਵਾਂਞ ਦਿਖਾਈ ਦਿੰਦੀ ਹੈ?’ ਇੰਟਰਨੈਟ ਯੂਜਰਸ ਨੇ ਬਿਨਾਂ ਦੇਰੀ ਕੀਤੇ ਮੱਛੀ ਨੂੰ ਡੋਨਾਲਡ ਟਰੰਪ ਵਰਗਾ ਦੱਸ ਦਿੱਤਾ। ਵੀਡੀਓ ਨੂੰ ਮੰਗਲਵਾਰ ਹੀ ਪੋਸਟ ਕਰ ਦਿੱਤਾ ਗਿਆ ਸੀ ਤੇ ਹੁਣ ਤੱਕ ਇਸ ਵੀਡੀਓ ਨੂੰ ਡੇਢ ਲੱਖ ਵਾਰ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਵਿਚ ਕੁਝ ਮਛੇਰੇ ਇਕ ਚੌਰਸ ਦਿਖਾਈ ਦੇਣ ਵਾਲੀ ਮੱਛੀ ਨੂੰ ਚੁੱਕ ਕੇ ਕੁਝ ਗੱਲਾਂ ਕਰ ਰਹੇ ਹਨ। ਇਸ ਮੱਛੀ ਦੇ ਉਪਰ ਪੀਲੇ ਰੰਗ ਦੇ ਨਿਸ਼ਾਨ ਹਨ। ਇਕ ਮਿੰਟ ਦੀ ਵੀਡੀਓ ਵਿਚ ਮੱਛੀ ਦਾ ਮੂੰਹ ਖੁੱਲ੍ਹਾ ਹੀ ਦਿਖਾਈ ਦਿੰਦਾ ਹੈ। ਚੀਨ ਦੀ ਵੀਡੀਓ ਸ਼ੇਅਰਿੰਗ ਵੈਬਸਾਈਟ ਮੀਆ ਓਪਾਈ ‘ਤੇ ਇਸ ਨੂੰ 6 ਦਸੰਬਰ ਨੂੰ ਪੋਸਟ ਕੀਤਾ ਗਿਆ ਸੀ। ਵੀਡੀਓ ਨੂੰ ਅਪਲੋਡ ਕਰਨ ਵਾਲੇ ਵਿਅਕਤੀ ਨੂੰ ਇਹ ਵੀਡੀਓ ਕਿਸੇ ਹੋਰ ਵੈਬ ਯੂਜ਼ਰ ਨੇ 5 ਦਸੰਬਰ ਨੂੰ ਦਿੱਤੀ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਕਿੱਥੋਂ ਦੀ ਹੈ।

RELATED ARTICLES
POPULAR POSTS