Breaking News
Home / ਦੁਨੀਆ / ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਮੰਚ ’ਤੇ ਡਿੱਗੇ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਮੰਚ ’ਤੇ ਡਿੱਗੇ

ਸੱਟ ਲੱਗਣ ਤੋਂ ਹੋਇਆ ਬਚਾਅ : ਵਾੲ੍ਹੀਟ ਹਾਊਸ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਕੋਲੋਰਾਡੋ ’ਚ ਏਅਰਫੋਰਸ ਅਕੈਡਮੀ ਦੇ ਸਮਾਗਮ ਵਿਚ ਡਿੱਗ ਗਏ। ਬਾਈਡਨ ਇੱਥੇ ਗੈਜੂਏਸ਼ਨ ਸੈਰੇਮਨੀ ਵਿਚ ਸ਼ਮੂਲੀਅਤ ਕਰਨ ਲਈ ਪਹੁੰਚੇ ਸਨ। ਭਾਸ਼ਣ ਦੇਣ ਤੋਂ ਬਾਅਦ ਉਨ੍ਹਾਂ ਨੇ ਇਕ ਕੈਡੇਟ ਨਾਲ ਹੱਥ ਮਿਲਾਇਆ ਅਤੇ ਜਿਸ ਤਰ੍ਹਾਂ ਹੀ ਬਾਈਡਨ ਆਪਣੀ ਸੀਟ ਵੱਲ ਜਾਣ ਲੱਗੇ ਤਾਂ ਉਹ ਸਟੇਜ ’ਤੇ ਹੀ ਡਿੱਗ ਗਏ। ਏਅਰਫੋਰਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੰਭਾਲਿਆ। ਜੋਅ ਬਾਈਡਨ ਨੂੰ ਉਠਣ ਵਿਚ ਥੋੜ੍ਹੀ ਪਰੇਸ਼ਾਨੀ ਵੀ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਵਾੲ੍ਹੀਟ ਹਾਊਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਬੇਨ ਲਾਬੋਲਟ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਜੋਅ ਬਾਈਡਨ ਬਿਲਕੁਲ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਵੀ ਨਹੀਂ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਦਿਨ ਪਹਿਲਾਂ ਹੀ ਬਾਈਡਨ ਦੇ ਡਾਕਟਰ ਨੇ ਰਿਪੋਰਟ ਜਾਰੀ ਕਰਕੇ ਦੱਸਿਆ ਸੀ ਕਿ ਉਹ ਸਰੀਰਕ ਤੌਰ ’ਤੇ ਪੂੁਰੀ ਤਰ੍ਹਾਂ ਸਿਹਤਮੰਦ ਹਨ ਅਤੇ ਉਹ ਰੋਜ਼ਾਨਾ ਕਸਰਤ ਵੀ ਕਰਦੇ ਹਨ। ਜ਼ਿਕਰਯੋਗ ਹੈ ਕਿ ਬਾਈਡਨ ਅਮਰੀਕਾ ਵਿਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਸਭ ਤੋਂ ਬਜ਼ੁਰਗ ਆਗੂ ਹਨ। 80 ਸਾਲ ਦੇ ਡੈਮੋਕਰੇਟ ਆਗੂ ਨੇ 20 ਜਨਵਰੀ 2021 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਰਿਪਬਲਿਕ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾ ਕੇ ਅਮਰੀਕਾ ਦੀ ਸੱਤਾ ਹਾਸਲ ਕੀਤੀ ਸੀ। ਉਹ 2024 ਵਿਚ ਵੀ ਦੁਬਾਰਾ ਇਲੈਕਸ਼ਨ ਲੜਨ ਵਾਲੇ ਹਨ।

Check Also

ਆਸਿਫ ਅਲੀ ਜ਼ਰਦਾਰੀ ਨੇ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਵਜੋਂ ਹਲਫ ਲਿਆ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ਰਦਾਰੀ ਨੂੰ ਵਧਾਈ ਦਿੱਤੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ …