ਅਮਰੀਕੀ ਪ੍ਰਸ਼ਾਸਨ ਖਿਲਾਫ ਲੱਗੇ ਨਾਅਰੇ
ਹੈਦਰਾਬਾਦ/ਬਿਊਰੋ ਨਿਊਜ਼ : ਅਮਰੀਕਾ ਵਿੱਚ ਪਿਛਲੇ ਦਿਨੀਂ ਮਾਰੇ ਗਏ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦਾ ਹੈਦਰਾਬਾਦ ਵਿਚ ਸਸਕਾਰ ਕੀਤਾ ਗਿਆ। ਜੁਬਲੀ ਹਿੱਲਜ਼ ਦੇ ਸ਼ਮਸ਼ਾਨਘਾਟ ਵਿੱਚ ਮੰਗਲਵਾਰ ਸ਼ਾਮ ਨੂੰ ਸ੍ਰੀਨਿਵਾਸ ਦੇ ਪਿਤਾ ਮਧੂਸੂਦਨ ਰਾਏ ਨੇ ਚਿਖ਼ਾ ਨੂੰ ਅਗਨੀ ਦਿਖਾਈ। 32 ਸਾਲਾ ਇੰਜਨੀਅਰ ਦੇ ਮਾਪਿਆਂ ਦੀਆਂ ਅੱਖਾਂ ਵਿੱਚੋਂ ਡੰਗੋਰੀ ਖੁੱਸਣ ਦਾ ਗ਼ਮ ਛਲਕ ਰਿਹਾ ਸੀ। ਸਸਕਾਰ ਮੌਕੇ ਕੇਂਦਰੀ ਮੰਤਰੀ ਬੰਡਾਰੂ ਦੱਤਾਤ੍ਰੇਅ ਤੋਂ ਇਲਾਵਾ ਹੋਰ ਕਈ ਆਗੂ, ਪਰਿਵਾਰਕ ਮੈਂਬਰ ਅਤੇ ਸ੍ਰੀਨਿਵਾਸ ਦੇ ਦੋਸਤ ਮੌਜੂਦ ਸਨ। ਜਦੋਂ ਚਿਖ਼ਾ ਨੂੰ ਅਗਨੀ ਦਿਖਾਈ ਤਾਂ ਕੁੱਝ ਲੋਕਾਂ ਨੇ ਸ੍ਰੀਨਿਵਾਸ ਦੀ ਯਾਦ ਵਿੱਚ ਅਤੇ ਅਮਰੀਕੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇ ਲਗਾਏ। ਸ਼ਹਿਰ ਦੇ ਬਾਹਰਵਾਰ ਬਚੂਪੱਲੀ ਵਿੱਚ ਸਥਿਤ ਸ੍ਰੀਨਿਵਾਸ ਵਿੱਚ ਘਰ ਵਿੱਚ ਉਸ ਦੀ ਪਤਨੀ ਸੁਨਯਨਾ ਵੱਲੋਂ ਪਾਏ ਗਏ ਕੀਰਨੇ ਦਿਲ ਨੂੰ ਵਲੂੰਧਰ ਰਹੇ ਸਨ।ઠਜ਼ਿਕਰਯੋਗ ਹੈ ਕਿ ਸ੍ਰੀਨਿਵਾਸ ਕੈਨਸਾਸ ਸਿਟੀ ਦੇ ਓਲੇਥ ਵਿੱਚ ਜੀਪੀਐਸ ਬਣਾਉਣ ਵਾਲੀ ਕੰਪਨੀ ਗਾਰਮਿਨ ਵਿੱਚ ਕੰਮ ਕਰਦਾ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …