12.4 C
Toronto
Saturday, September 26, 2026
spot_img
Homeਪੰਜਾਬਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਅਦਾਲਤ 'ਚ ਪੇਸ਼ ਹੋਈ ਹਨੀਪ੍ਰੀਤ

ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਅਦਾਲਤ ‘ਚ ਪੇਸ਼ ਹੋਈ ਹਨੀਪ੍ਰੀਤ

ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਅਦਾਲਤ ‘ਚ ਪੇਸ਼ ਹੋਈ ਹਨੀਪ੍ਰੀਤਹਨੀਪ੍ਰੀਤ ‘ਤੇ ਪੰਚਕੂਲਾ ‘ਚ ਦੰਗਾ ਭੜਕਾਉਣ ਦਾ ਹੈ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼
ਪੰਚਕੂਲਾ ਹਿੰਸਾ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨਪ੍ਰੀਤ ਅੱਜ ਪੰਚਕੂਲਾ ਅਦਾਲਤ ਵਿਚ ਪੇਸ਼ ਹੋਈ। ਜ਼ਮਾਨਤ ‘ਤੇ ਚੱਲ ਰਹੀ ਹਨੀਪ੍ਰੀਤ ਪਹਿਲੀ ਵਾਰ ਅਦਾਲਤ ਵਿਚ ਪੇਸ਼ ਹੋਈ ਹੈ ਅਤੇ ਇਸ ਤੋਂ ਪਹਿਲਾਂ ਉਸਦੀ ਪੇਸ਼ੀ ਵੀਡੀਓ ਕਾਨਫਰਸਿੰਗ ਰਾਹੀਂ ਹੁੰਦੀ ਰਹੀ। ਧਿਆਨ ਰਹੇ ਕਿ ਜਦੋਂ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਗਈ ਸੀ ਤਾਂ ਪੰਚਕੂਲਾ ਵਿਚ ਦੰਗੇ ਭੜਕ ਗਏ ਅਤੇ 40 ਦੇ ਕਰੀਬ ਵਿਅਕਤੀਆਂ ਦੀ ਜਾਨ ਚਲੀ ਸੀ। ਇਨ੍ਹਾਂ ਦੰਗਿਆਂ ਨੂੰ ਭੜਕਾਉਣ ਲਈ ਹਨੀਪ੍ਰੀਤ ‘ਤੇ ਆਰੋਪ ਲੱਗੇ ਸਨ। ਅਦਾਲਤ ਨੇ ਇਸ ਮਾਮਲੇ ਵਿਚ ਹੁਣ ਅਗਲੀ ਤਰੀਕ 13 ਦਸੰਬਰ ਪਾਈ ਹੈ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਨੂੰ ਲੰਘੀ 6 ਨਵੰਬਰ ਨੂੰ ਜ਼ਮਾਨਤ ਮਿਲ ਗਈ ਸੀ ਅਤੇ ਇਸ ਤੋਂ ਪਹਿਲਾਂ ਅਦਾਲਤ ਨੇ ਹਨੀਪ੍ਰੀਤ ਸਮੇਤ 15 ਅਰੋਪੀਆਂ ਤੋਂ ਦੇਸ਼ ਧ੍ਰੋਹ ਦੀ ਧਾਰਾ ਹਟਾ ਦਿੱਤੀ ਸੀ।

RELATED ARTICLES
POPULAR POSTS