-5.1 C
Toronto
Wednesday, December 31, 2025
spot_img
Homeਭਾਰਤਭਾਜਪਾ ਦੇਸ਼ ਦੇ ਬਿਹਤਰੀਨ ਸੰਸਥਾਨਾਂ ਨੂੰ ਵੇਚਣ ਦੀ ਕਰ ਰਹੀ ਹੈ ਤਿਆਰੀ

ਭਾਜਪਾ ਦੇਸ਼ ਦੇ ਬਿਹਤਰੀਨ ਸੰਸਥਾਨਾਂ ਨੂੰ ਵੇਚਣ ਦੀ ਕਰ ਰਹੀ ਹੈ ਤਿਆਰੀ

ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਭਾਜਪਾ ‘ਤੇ ਲਾਏ ਸਿਆਸੀ ਨਿਸ਼ਾਨੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅੱਜ ਟਵੀਟ ਕਰਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ‘ਤੇ ਸਿਆਸੀ ਨਿਸ਼ਾਨੇ ਲਗਾਏ। ਪ੍ਰਿਅੰਕਾ ਨੇ ਟਵੀਟ ਕਰਕੇ ਕਿਹਾ ਕਿ ਸਾਡੀਆਂ ਸੰਸਥਾਵਾਂ ਹੀ ਸਾਡੀ ਸ਼ਾਨ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵਾਅਦਾ ਤਾਂ ਦੇਸ਼ ਬਣਾਉਣ ਦਾ ਕੀਤਾ ਸੀ, ਪਰ ਉਹ ਬਿਹਤਰੀਨ ਸੰਸਥਾਵਾਂ ਨੂੰ ਖੋਖਲਾ ਕਰਕੇ ਵੇਚਣ ਬਾਰੇ ਸੋਚ ਰਹੀ ਹੈ। ਧਿਆਨ ਰਹੇ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਭਾਰਤ ਦੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਏਅਰ ਇੰਡੀਆ ਨੂੰ ਮਾਰਚ 2020 ਤੱਕ ਵੇਚਣ ਦੀ ਯੋਜਨਾ ਹੈ। ਸਰਕਾਰ ਨੇ ਪਿਛਲੇ ਸਾਲ ਵੀ ਏਅਰ ਇੰਡੀਆ ਵਿਚ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸ਼ਰਤਾਂ ਮੁਤਾਬਕ ਕੋਈ ਖਰੀਦਦਾਰ ਨਹੀਂ ਸੀ ਮਿਲਿਆ। ਇਸਦੇ ਚੱਲਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਰਹੀ ਹੈ ਅਤੇ ਸਿਰਫ ਭਾਸ਼ਣਬਾਜ਼ੀ ਕਰਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ।

RELATED ARTICLES
POPULAR POSTS