15 ਤੋਂ 30 ਅਪ੍ਰੈਲ ਤੱਕ ਚੱਲੇਗਾ ਟਰੈਲ
ਐਸੋਸੀਏਸ਼ਨਾਂ ਨੇ ਕਿਹਾ, ਘੱਟ ਗੱਡੀਆਂ ਦੇ ਸੜਕਾਂ ‘ਤੇ ਆਉਣ ਕਾਰਨ ਪੈਟਰੋਲ ਪੰਪਾਂ ‘ਤੇ 24 ਘੰਟੇ ਸਰਵਿਸ ਦੇਣੀ ਉਚਿਤ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੈਟਰੋਲ ਪੰਪ ਸਿਰਫ 12 ਘੰਟੇ ਲਈ ਹੀ ਖੁੱਲਣਗੇ। ਇਹ ਐਲਾਨ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ। ਐਸੋਸੀਏਸ਼ਨ ਮੁਤਾਬਕ ਦਿੱਲੀ ਵਿਚ ਔਡ-ਈਵਨ ਦੇ ਟਰੈਲ ਦੌਰਾਨ 15 ਤੋਂ 30 ਅਪ੍ਰੈਲ ਤੱਕ ਪੰਪ 12 ਘੰਟੇ ਲਈ ਖੋਲ੍ਹੇ ਜਾਣਗੇ। ਇਸ ਫੈਸਲੇ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਘੱਟ ਗੱਡੀਆਂ ਦੇ ਸੜਕਾਂ ‘ਤੇ ਆਉਣ ਕਾਰਨ 24 ਘੰਟੇ ਸਰਵਿਸ ਦੇਣੀ ਉੱਚਿਤ ਨਹੀਂ ਹੈ। ਕਿਉਂਕਿ ਇਸ ਦੇ ਲਈ ਖਰਚਾ ਜ਼ਿਆਦਾ ਪਏਗਾ, ਜਦਕਿ ਤੇਲ ਦੀ ਵਿੱਕਰੀ ਘੱਟ ਹੋਣ ਕਾਰਨ ਆਮਦਨ ਘਟੇਗੀ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …