ਇੰਦਰਾਣੀ ਮੁਖਰਜੀ ਨੇ ਸੀਬੀਆਈ ਨੂੰ ਚਿੱਠੀ ਲਿਖ ਕੇ ਕੀਤਾ ਦਾਅਵਾ
ਮੁੰਬਈ : ਸ਼ੀਨਾ ਬੋਰਾ ਕਤਲ ਮਾਮਲੇ ਦੀ ਮੁੱਖ ਆਰੋਪੀ ਇੰਦਰਾਣੀ ਮੁਖਰਜੀ ਨੇ ਇਕ ਬਹੁਤ ਵੱਡਾ ਦਾਅਵਾ ਕੀਤਾ ਹੈ। ਇੰਦਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਸ਼ੀਨਾ ਬੋਰਾ ਜਿਊਂਦੀ ਅਤੇ ਉਹ ਕਸ਼ਮੀਰ ‘ਚ ਹੈ। ਮੁਖਰਜੀ ਨੇ ਇਹ ਦਾਅਵਾ ਸੀਬੀਆਈ ਡਾਇਰੈਕਟਰ ਨੂੰ ਲਿਖੀ ਇਕ ਚਿੱਠੀ ਵਿਚ ਕੀਤਾ ਹੈ। ਸੀਬੀਆਈ ਨੂੰ ਲਿਖੀ ਚਿੱਠੀ ‘ਚ ਮੁਖਰਜੀ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ‘ਚ ਉਨ੍ਹਾਂ ਦੀ ਮੁਲਾਕਾਤ ਇਕ ਮਹਿਲਾ ਨਾਲ ਹੋਈ, ਜਿਸ ਨੇ ਉਸ ਨੂੰ ਦੱਸਿਆ ਕਿ ਉਸ ਨੇ ਕਸ਼ਮੀਰ ‘ਚ ਸ਼ੀਨਾ ਬੋਰਾ ਨਾਲ ਮੁਲਾਕਾਤ ਕੀਤੀ ਸੀ। ਇੰਦਰਾਣੀ ਨੇ ਕਿਹਾ ਕਿ ਸੀਬੀਆਈ ਕਸ਼ਮੀਰ ‘ਚ ਸ਼ੀਨਾ ਬੋਰਾ ਦੀ ਭਾਲ ਕਰੇ। ਧਿਆਨ ਰਹੇ ਕਿ ਸ਼ੀਨਾ ਬੋਰਾ ਦਾ ਕਤਲ 2012 ‘ਚ ਹੋਇਆ ਸੀ। ਇਸ ਮਾਮਲੇ ‘ਚ ਇੰਦਰਾਣੀ ਮੁਖਰਜੀ ਨੂੰ ਮੁੱਖ ਆਰੋਪੀ ਬਣਾਇਆ ਗਿਆ ਹੈ।