23 C
Toronto
Saturday, September 5, 2026
spot_img
Homeਭਾਰਤਰਾਜਸਥਾਨ ਕਾਂਗਰਸ ’ਚ ਫਿਰ ਸਿਆਸੀ ਹਲਚਲ

ਰਾਜਸਥਾਨ ਕਾਂਗਰਸ ’ਚ ਫਿਰ ਸਿਆਸੀ ਹਲਚਲ

ਰਾਜਸਥਾਨ ਕਾਂਗਰਸ ’ਚ ਫਿਰ ਸਿਆਸੀ ਹਲਚਲਸਚਿਨ ਪਾਇਲਟ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਉਠੀ ਆਵਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਦੀ ਰਾਜਨੀਤੀ ਵਿਚ 10 ਮਹੀਨਿਆਂ ਬਾਅਦ ਫਿਰ ਤੋਂ ਬਗਾਵਤ ਦੀਆਂ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ। ਇਸ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਭੰਵਰ ਜਿਤੇਂਦਰ ਸਿੰਘ ਵੀ ਸਚਿਨ ਪਾਇਲਟ ਦੇ ਸਮਰਥਨ ਵਿਚ ਆ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਨੇ ਸਚਿਨ ਪਾਇਲਟ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਹੋਣੇ ਚਾਹੀਦੇ ਨੇ। ਧਿਆਨ ਰਹੇ ਕਿ ਭੰਵਰ ਜਿਤੇਂਦਰ ਸਿੰਘ ਡਾ. ਮਨਮੋਹਨ ਸਿੰਘ ਸਰਕਾਰ ਵਿਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਰਾਜਸਥਾਨ ਵਿਚ ਅਸ਼ੋਕ ਗਹਿਲੋਤ ਕਾਂਗਰਸ ਦੀ ਸਰਕਾਰ ਚਲਾ ਰਹੇ ਹਨ ਤੇ ਪਹਿਲਾਂ ਵੀ ਸਚਿਨ ਪਾਇਲਟ ਦੀ ਅਗਵਾਈ ਵਿਚ ਕਈ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਸੀ। ਇਸ ਦੇ ਚੱਲਦਿਆਂ ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਰਾਜਸਥਾਨ ਵਿਚ ਮੁੱਖ ਮੰਤਰੀ ਨੂੰੂ ਬਦਲਣ ਵਰਗੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਕਾਂਗਰਸ ਸਰਕਾਰ ਨੂੰ ਕੋਈ ਖਤਰਾ ਹੈ। ਇਸੇ ਦੌਰਾਨ ਸਚਿਨ ਪਾਇਲਟ ਦਾ ਕਹਿਣਾ ਸੀ ਕਿ ਪਾਰਟੀ ਨੂੰ ਸੱਤਾ ਵਿਚ ਲਿਆਉਣ ਵਾਲੇ ਵਰਕਰਾਂ ਦੀ ਸੁਣਵਾਈ ਨਾ ਹੋਣਾ ਮਾੜੀ ਗੱਲ ਹੈ।

 

RELATED ARTICLES
POPULAR POSTS