ਮੈਡੀਕਲ ਅਧਾਰ ‘ਤੇ ਜ਼ਮਾਨਤ ਲਈ ਦਿੱਤੀ ਅਰਜ਼ੀ ਕੀਤੀ ਖਾਰਜ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਾਪੂ ਆਸਾ ਰਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਿਨਸੀ ਸ਼ੋਸ਼ਣ ਦੇ ਕੇਸ ਦਾ ਸਾਹਮਣਾ ਕਰ ਰਹੇ ਆਸਾ ਰਾਮ ਨੇ ਮੈਡੀਕਲ ਆਧਾਰ ਉੱਤੇ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਫਰਜ਼ੀ ਦਸਤਾਵੇਜ ਨੱਥੀ ਕਰਨ ਦੇ ਦੋਸ਼ ਵਿੱਚ ਆਸਾ ਰਾਮ ਖਿਲਾਫ ਐਫ.ਆਈ.ਆਰ. ਦਰਜ ਕਰਨ ਦਾ ਵੀ ਹੁਕਮ ਸੁਪਰੀਮ ਕੋਰਟ ਨੇ ਦਿੱਤਾ ਹੈ। ਕੇਸ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਆਸਾ ਰਾਮ ਦੀਆਂ ਉਨ੍ਹਾਂ ਦਲੀਲਾਂ ਨੂੰ ਖ਼ਾਰਜ ਕੀਤਾ ਕਿ ਉਸ ਦਾ ਇਲਾਜ ਜੋਧਪੁਰ ਵਿੱਚ ਨਹੀਂ ਹੋ ਸਕਦਾ। ਆਸਾ ਰਾਮ ਨੇ ਜੋ ਮੈਡੀਕਲ ਰਿਪੋਰਟ ਆਪਣੀ ਪਟੀਸ਼ਨ ਦੇ ਨਾਲ ਨੱਥੀ ਕੀਤੀ ਸੀ, ਸੁਪਰੀਮ ਕੋਰਟ ਨੇ ਉਸ ਨੂੰ ਦਿੱਲੀ ਏਮਜ਼ ਦੇ ਡਾਕਟਰਾਂ ਦੇ ਪੈਨਲ ਕੋਲ ਭੇਜਿਆ। ਏਮਜ਼ ਦੇ ਅੱਠ ਡਾਕਟਰਾਂ ਨੇ ਰਿਪੋਰਟ ਦੇਖਣ ਤੋਂ ਬਾਅਦ ਆਖਿਆ ਕਿ ਜਿਸ ਆਧਾਰ ਉੱਤੇ ਆਸਾ ਰਾਮ ਦਿੱਲੀ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ, ਉਸ ਦਾ ਇਲਾਜ ਜੋਧਪੁਰ ਵਿੱਚ ਵੀ ਹੋ ਸਕਦਾ ਹੈ।
Check Also
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਮੁੜ ਤੋਂ ਪੈਦਾ ਹੋਈ ਖਟਾਸ
ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ …