ਪ੍ਰਧਾਨ ਮੰਤਰੀ ਮੋਦੀ ਨਾਲ 50 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਕਰਨਗੇ ਯੋਗ
ਲਖਨਊ/ਬਿਊਰੋ ਨਿਊਜ਼
ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੋਗ ਕਰਨ ਵਾਲਿਆਂ ਦੀ ਗਿਣਤੀ ਵਿਚ ਕਰੀਬ 20 ਹਜ਼ਾਰ ਦਾ ਵਾਧਾ ਹੋਇਆ ਹੈ। ਲੰਘੇ ਸਾਲ ਚੰਡੀਗੜ੍ਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 30 ਹਜ਼ਾਰ ਵਿਅਕਤੀਆਂ ਨੇ ਯੋਗ ਕੀਤਾ ਸੀ। ਇਸ ਵਾਰ ਇਹ ਗਿਣਤੀ ਵਧ ਕੇ 50 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਚੇਤੇ ਰਹੇ ਕਿ ਭਲਕੇ 21 ਜੂਨ ਨੂੰ ਤੀਜਾ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਮੌਕੇ ਨਰਿੰਦਰ ਮੋਦੀ ਲਖਨਊ ਵਿਚ 50 ਹਜ਼ਾਰ ਵਿਅਕਤੀਆਂ ਨਾਲ ਯੋਗ ਕਰਨਗੇ ਅਤੇ ਸਮਾਗਮਾਂ ‘ਚ ਹਿੱਸਾ ਲੈਣਗੇ।
Check Also
ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਕੀਤਾ ਸੰਬੋਧਨ
ਕਿਹਾ : ਵਿਕਸਤ ਭਾਰਤ ਦਾ ਟੀਚਾ ਮੁਸ਼ਕਲ ਲੱਗ ਸਕਦੈ, ਪਰ ਨਾਮੁਮਕਿਨ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ …