-11.5 C
Toronto
Friday, January 16, 2026
spot_img
HomeਕੈਨੇਡਾFrontਗੋਆ ਅਗਨੀਕਾਂਡ ਦੇ ਮਾਮਲੇ ’ਚ ਲੂਥਰਾ ਭਰਾ ਥਾਈਲੈਂਡ ’ਚ ਗਿ੍ਰਫਤਾਰ

ਗੋਆ ਅਗਨੀਕਾਂਡ ਦੇ ਮਾਮਲੇ ’ਚ ਲੂਥਰਾ ਭਰਾ ਥਾਈਲੈਂਡ ’ਚ ਗਿ੍ਰਫਤਾਰ


ਘਟਨਾ ਤੋਂ ਬਾਅਦ ਫਰਾਰ ਹੋ ਗਏ ਸਨ ਇਹ ਦੋਵੇਂ ਭਰਾ
ਨਵੀਂ ਦਿੱਲੀ/ਨਿਊਜ਼
ਗੋਆ ਦੇ ਬਿਰਚ ਨਾਈਟ ਕਲੱਬ ਵਿਚ ਵਾਪਰੇ ਅਗਨੀਕਾਂਡ ਤੋਂ ਪੰਜਵੇਂ ਦਿਨ ਕਲੱਬ ਦੇ ਮਾਲਕ ਸੌਰਵ ਲੂਥਰਾ ਅਤੇ ਗੌਰਵ ਲੂਥਰਾ ਨੂੰ ਥਾਈਲੈਂਡ ਵਿਚ ਗਿ੍ਰਫਤਾਰ ਕਰ ਲਿਆ ਗਿਆ ਅਤੇ ਇਨ੍ਹਾਂ ਖਿਲਾਫ ਗੈਰ ਇਰਾਦਤਨ ਹੱਤਿਆ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਗੋਆ ਦੇ ਇਕ ਨਾਈਟ ਕਲੱਬ ਵਿਚ ਲੰਘੀ 6 ਦਸੰਬਰ ਨੂੰ ਅੱਗ ਲੱਗ ਗਈ ਸੀ, ਜਿਸ ਦੌਰਾਨ 25 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਇਸ ਮਾਮਲੇ ਵਿਚ ਲੂਥਰਾ ਭਰਾ ਪੁਲਿਸ ਨੂੰ ਲੋੜੀਂਦੇ ਸਨ। ਇਹ ਦੋਵੇਂ ਭਰਾ ਵਾਪਰੀ ਇਸ ਘਟਨਾ ਤੋਂ ਕੁਝ ਘੰਟਿਆਂ ਮਗਰੋਂ ਹੀ ਥਾਈਲੈਂਡ ਭੱਜ ਗਏ ਸਨ ਅਤੇ ਇਨ੍ਹਾਂ ਖਿਲਾਫ ਇੰਟਰਪੋਲ ਵਲੋਂ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਭਾਰਤ ਸਰਕਾਰ ਦੇ ਕਹਿਣ ’ਤੇ ਹੀ ਇਨ੍ਹਾਂ ਦੋਵਾਂ ਭਰਾਵਾਂ ਦੀ ਗਿ੍ਰਫਤਾਰੀ ਹੋਈ ਹੈ। ਹੁਣ ਇਨ੍ਹਾਂ ਦੋਵਾਂ ਭਰਾਵਾਂ ਸੌਰਵ ਲੂਥਰਾ ਅਤੇ ਗੌਰਵ ਲੂਥਰਾ ਨੂੰ ਭਾਰਤ ਲਿਆਂਦਾ ਜਾਵੇਗਾ।

RELATED ARTICLES
POPULAR POSTS