Breaking News
Home / ਭਾਰਤ / ਸ਼ਿਵਰਾਜ ਚੌਹਾਨ ਕੈਬਨਿਟ ‘ਚ ਵਿਭਾਗਾਂ ਦੀ ਵੰਡ

ਸ਼ਿਵਰਾਜ ਚੌਹਾਨ ਕੈਬਨਿਟ ‘ਚ ਵਿਭਾਗਾਂ ਦੀ ਵੰਡ

ਨਰੋਤਮ ਮਿਸ਼ਰਾ ਨੂੰ ਦਿੱਤਾ ਗ੍ਰਹਿ ਤੇ ਸਿਹਤ ਵਿਭਾਗ

ਨਵੀਂ ਦਿੱਲੀ/ਬਿਊਰੋ ਨਿਊਜ਼
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਅੱਜ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਹੈ। ਨਰੋਤਮ ਮਿਸ਼ਰਾ ਨੂੰ ਗ੍ਰਹਿ ਵਿਭਾਗ ਤੇ ਸਿਹਤ ਮੰਤਰੀ ਬਣਾਇਆ ਗਿਆ ਹੈ ਜਦਕਿ ਤੁਲਸੀ ਸਿਲਾਵਟ ਨੂੰ ਜਲ ਸੰਸਾਧਨ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਗੋਬਿੰਦ ਸਿੰਘ ਰਾਜਪੂਤ ਨੂੰ ਸਹਿਕਾਰਤਾ ਮੰਤਰੀ, ਕਮਲ ਪਟੇਲ ਨੂੰ ਖੇਤੀ ਮੰਤਰੀ, ਮੀਨਾ ਸਿੰਘ ਨੂੰ ਮਨੁੱਖੀ ਕਲਿਆਣ ਮੰਤਰੀ ਬਣਾਇਆ ਗਿਆ ਹੈ। ਜਦਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤਰੀ ਅਤੇ ਜਾਤੀਗਤ ਸਮੀਕਰਨ ਨੂੰ ਧਿਆਨ ‘ਚ ਰੱਖਦੇ ਹੋਏ 5 ਮੈਂਬਰੀ ਮੰਡਲ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜੇ ਅਸੀਂ ਵਿਭਾਗਾਂ ਦੀ ਵੰਡ ਕਰੋਨਾ ਵਾਇਰਸ ਨੂੰ ਧਿਆਨ ‘ਚ ਰੱਖਦੇ ਹੋਏ ਕੀਤੀ ਹੈ। ਮਹਾਂਮਾਰੀ ਨੂੰ ਕੰਟਰੋਲ ਕਰਨ ਦੇ ਲਈ ਜਿੰਨੇ ਵਿਭਾਗ ਜ਼ਰੂਰੀ ਸਨ ਉਹੀ ਅਸੀਂ ਬਣਾਏ ਹਨ। ਸਾਰੇ ਮੰਤਰੀਆਂ ਨੇ ਆਪੋ-ਆਪਣੇ ਅਹੁਦੇ ਸੰਭਾਲ ਲਏ ਹਨ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …