-9.2 C
Toronto
Monday, January 5, 2026
spot_img
Homeਭਾਰਤਵੈਂਕਈਆ ਨਾਇਡੂ ਦੇ ਅਰੁਣਾਂਚਲ ਪ੍ਰਦੇਸ਼ ਦੌਰੇ ਤੋਂ ਤੜਫਿਆ ਚੀਨ

ਵੈਂਕਈਆ ਨਾਇਡੂ ਦੇ ਅਰੁਣਾਂਚਲ ਪ੍ਰਦੇਸ਼ ਦੌਰੇ ਤੋਂ ਤੜਫਿਆ ਚੀਨ

ਅਰੁਣਾਂਚਲ ਪ੍ਰਦੇਸ਼ ’ਤੇ ਭਾਰਤੀ ਕਬਜ਼ੇ ਨੂੰ ਦੱਸਿਆ ਗੈਰਕਾਨੂੰਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਅਰੁਣਾਂਚਲ ਪ੍ਰਦੇਸ਼ ਦੌਰੇ ਤੋਂ ਚੀਨ ਬੁਰੀ ਤਰ੍ਹਾਂ ਤੜਫ ਉਠਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਕਿਹਾ ਕਿ ਚੀਨ ਭਾਰਤ ਦੇ ਉਪ ਰਾਸ਼ਟਰਪਤੀ ਵੱਲੋਂ ਹਾਲ ਹੀ ’ਚ ਕੀਤੇ ਗਏ ਅਰੁਣਾਂਚਲ ਪ੍ਰਦੇਸ਼ ਦੇ ਦੌਰੇ ਦਾ ਵਿਰੋਧ ਕਰਦਾ ਹੈ। ਲਿਜੀਅਨ ਨੇ ਕਿਹਾ ਕਿ ਚੀਨ ਅਰੁਣਾਂਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਭਾਰਤ ਦਾ ਇਸ ਇਲਾਕੇ ’ਤੇ ਦਾਅਵਾ ਗੈਰਕਾਨੂੰਨੀ ਹੈ ਅਤੇ ਚੀਨ ’ਚ ਇਸ ਇਲਾਕੇ ਨੂੰ ਝਾਂਗਨਾਨ ਕਿਹਾ ਜਾਂਦਾ ਹੈ। ਉਧਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ’ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਅਜਿਹੀਆਂ ਟਿੱਪਣੀਆਂ ਨੂੰ ਮੁੱਢੋਂ ਖਾਰਜ ਕਰਦੇ ਹਾਂ। ਅਰੁਣਾਂਚਲ ਪ੍ਰਦੇਸ਼ ਭਾਰਤ ਦਾ ਇਕ ਅਟੁੱਟ ਅੰਗ ਹੈ, ਜਿਸ ਨੂੰ ਭਾਰਤ ਤੋਂ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤੀ ਆਗੂ ਅਕਸਰ ਇਸ ਇਲਾਕੇ ਦਾ ਦੌਰਾ ਕਰਦੇ ਰਹਿੰਦੇ ਹਨ ਜਿਸ ਤਰ੍ਹਾਂ ਕਿ ਉਨ੍ਹਾਂ ਵੱਲੋਂ ਬਾਕੀ ਰਾਜਾਂ ਦਾ ਦੌਰਾ ਕੀਤਾ ਜਾਂਦਾ ਹੈ।

 

RELATED ARTICLES
POPULAR POSTS