ਭਲਕੇ ਸੁਣਾਈ ਜਾਵੇਗੀ ਸਜ਼ਾ
ਸੋਨੀਪਤ/ਬਿਊਰੋ ਨਿਊਜ਼
1996 ਵਿੱਚ ਹੋਏ ਦੋਹਰੇ ਬੰਬ ਧਮਾਕੇ ਮਾਮਲੇ ਵਿੱਚ ਹਰਿਆਣਾ ਦੀ ਸੋਨੀਪਤ ਜ਼ਿਲ੍ਹਾ ਅਦਾਲਤ ਨੇ ਅਬਦੁਲ ਕਰੀਮ ਟੁੰਡਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਟੁੰਡਾ ‘ਤੇ ਸੋਨੀਪਤ ਸ਼ਹਿਰ ਵਿੱਚ ਦੋ ਲੜੀਵਾਰ ਬੰਬ ਧਮਾਕੇ ਕਰਨ ਦਾ ਦੋਸ਼ ਹੈ। ਹਾਲਾਂਕਿ, ਟੁੰਡਾ ਨੇ ਕਿਹਾ ਸੀ ਕਿ ਧਮਾਕੇ ਹੋਣ ਵੇਲੇ ਤਾਂ ਉਹ ਪਾਕਿਸਤਾਨ ਵਿੱਚ ਸੀ। ਅਦਾਲਤ ਨੇ ਮਾਮਲੇ ਸਬੰਧੀ ਕੁੱਲ 46 ਵਿਅਕਤੀਆਂ ਦੀ ਗਵਾਹੀ ਦਰਜ ਕੀਤੀ ਤੇ ਆਪਣਾ ਫੈਸਲਾ ਸੁਣਾਇਆ। ਟੁੰਡਾ ਨੂੰ ਅਗਸਤ 2013 ਵਿੱਚ ਨੇਪਾਲ ਦੀ ਸਰਹੱਦ ਕੋਲੋਂ ਗ੍ਰਿਫਤਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 28 ਦਸੰਬਰ 1996 ਨੂੰ ਸੋਨੀਪਤ ਬੱਸ ਸਟੈਂਡ ਨੇੜੇ ਦੋ ਧਮਾਕੇ ਹੋਏ ਸਨ। ਇਸ ਧਮਾਕੇ ਵਿੱਚ ਤਕਰੀਬਨ ਇੱਕ ਦਰਜਨ ਵਿਅਕਤੀ ਜ਼ਖ਼ਮੀ ਹੋਏ ਸਨ। ਟੁੰਡਾ ਨੂੰ ਸੋਨੀਪਤ ਜੇਲ੍ਹ ਭੇਜ ਦਿੱਤਾ ਗਿਆ। ਉਸ ਵਿਰੁੱਧ ਸਜ਼ਾ ਦਾ ਐਲਾਨ ਭਲਕੇ ਕੀਤਾ ਜਾਵੇਗਾ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …