16.8 C
Toronto
Monday, June 8, 2026
spot_img
Homeਪੰਜਾਬਲੰਗਾਹ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ ਵੀ ਜੋੜੀ ਗਈ

ਲੰਗਾਹ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ ਵੀ ਜੋੜੀ ਗਈ

ਸਤਿਕਾਰ ਕਮੇਟੀ ਨੇ ਚੁੱਕਿਆ ਸੀ ਮਾਮਲਾ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਦਾਸਪੁਰ ਪੁਲਿਸ ਵੱਲੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਖਿਲਾਫ ਲਾਈਆਂ ਬਲਾਤਕਾਰ ਦੀਆਂ ਧਾਰਾਵਾਂ ਦੇ ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ 295ਏ ਵੀ ਜੋੜ ਦਿੱਤੀ ਹੈ । ਸਤਿਕਾਰ ਕਮੇਟੀ ਵੱਲੋਂ ਲਗਾਤਾਰ ਇਹ ਮੰਗ ਚੁੱਕੀ ਜਾ ਰਹੀ ਸੀ ਕਿ ਲੰਗਾਹ ਵਿਰੁੱਧ ઠਧਾਰਮਿਕ ਭਾਵਨਾਵਾਂ ਭੜਕਾਉਣ ਦਾ ਵੀ ਕੇਸ ਦਰਜ ਕੀਤਾ ਜਾਵੇ। ਲੰਗਾਹ ਨੇ ਇੱਕ ਅਮ੍ਰਿਤਧਾਰੀ ਸਿੱਖ ਹੁੰਦੇ ਹੋਏ ਬੱਜਰ ਗੁਨਾਹ ਕੀਤਾ ਹੈ ਜਿਸ ਸਬੰਧੀ ਇੱਕ ਮੈਮੋਰੰਡਮ ਵੀ ਸਤਿਕਾਰ ਕਮੇਟੀ ਵੱਲੋਂ ਗੁਰਦਾਸਪੁਰ ਪੁਲਿਸ ਨੂੰ ਸੌਂਪਿਆ ਗਿਆ ਸੀ ।ઠ
ਪੁਲਿਸ ਵੱਲੋਂ ਪਹਿਲਾਂ ਲੰਗਾਹ ਖਿਲਾਫ ਕੇਸ ਵਿੱਚ ਇਹ ਧਾਰਾ ਨਹੀਂ ਜੋੜੀ ਗਈ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੰਗਾਹ ਨੂੰ ਸਿੱਖ ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਪੁਲਿਸ ਨੇ ਵੀ ਫੌਰੀ ਕਾਰਵਾਈ ਕਰਦਿਆਂ ਲੰਗਾਹ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ੀ ਮੰਨਦੇ ਹੋਏ ਉਸ ਖਿਲਾਫ ਧਾਰਾ 295ਏ ਵੀ ਲਗਾ ਦਿੱਤੀ ਹੈ ।

 

RELATED ARTICLES
POPULAR POSTS