ਕਰੋਨਾ ਨੇ ਪੰਜਾਬ ‘ਚ 16 ਵਿਅਕਤੀਆਂ ਦੀ ਲਈ ਜਾਨ
ਚੰਡੀਗੜ੍ਹ: ਕਰੋਨਾ ਵਾਇਰਸ ਦਾ ਪੰਜਾਬ ਵਿੱਚ ਕਹਿਰ ਲਗਾਤਾਰ ਜਾਰੀ ਹੈ। ਅੱਜ ਵੀ ਜਲੰਧਰ ਜ਼ਿਲ੍ਹੇ ਵਿਚ 1 ਹੋਰ ਕਰੋਨਾ ਪੀੜਤ ਦੇ ਸਾਹਮਣੇ ਆਉਣ ਨਾਲ ਪੰਜਾਬ ਵਿਚ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 245 ਹੋ ਗਈ ਹੈ। ਜਦਕਿ ਕਰੋਨਾ ਵਾਇਰਸ ਕਾਰਨ 16 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਜਿਨ੍ਹਾਂ ਵਿਚ ਕਰੋਨਾ ਤੋਂ ਪੀੜਤ ਲੁਧਿਆਣਾ ਦੇ ਏਸੀਪੀ ਦੀ ਵੀ ਮੌਤ ਹੋ ਚੁੱਕੀ ਹੈ। ਲੁਧਿਆਣਾ ਦੇ ਏਸੀਪੀ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ ਅਤੇ ਆਖਰ ਕਰੋਨਾ ਕੋਲੋਂ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ। ਜਿਥੇ ਜ਼ਿਕਰਯੋਗ ਹੈ ਕਿ ਏਸੀਪੀ ਤੋਂ ਬਾਅਦ ਉਨ੍ਹਾਂ ਦੀ ਪਤਨੀ, ਇਕ ਥਾਣੇਦਾਰ ਅਤੇ ਇਕ ਹੋਰ ਸਹਿਯੋਗੀ ਵੀ ਕਰੋਨਾ ਤੋਂ ਪੀੜਤ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿਚ ਕਰੋਨਾ ਵਾਇਰਸ ਨੇ ਪੂਰਾ ਕਹਿਰ ਮਚਾਇਆ ਹੋਇਆ ਹੈ ਜਿਨ੍ਹਾਂ ਵਿਚ ਮੋਹਾਲੀ, ਜਲੰਧਰ, ਪਟਿਆਲਾ ਤੇ ਪਠਾਨਕੋਨ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਮੋਹਾਲੀ ਵਿਚ ਕਰੋਨਾ ਪੀੜਤਾਂ ਦੀ ਗਿਣਤੀ 61, ਜਲੰਧਰ ਵਿਚ 47, ਪਟਿਆਲਾ ਵਿਚ 26, ਪਠਾਨਕੋਟ ਵਿਚ 24, ਨਵਾਂ ਸ਼ਹਿਰ ਵਿਚ 19, ਲੁਧਿਆਣਾ ਵਿਚ 15 ਕਰੋਨਾ ਤੋਂ ਪੀੜਤ ਮਰੀਜ਼ ਹਨ।