ਟੈਕਸੀ ਡਰਾਈਵਰ ਨੇ ਇਨਕਮ ਟੈਕਸ ਵਿਭਾਗ ਕੋਲ ਕੀਤੀ ਪਹੁੰਚ
ਬਰਨਾਲਾ/ਬਿਊਰੋ ਨਿਊਜ਼
ਇਕ ਟੈਕਸੀ ਡਰਾਈਵਰ ਦੇ ਖਾਤੇ ਵਿੱਚ ਬਰਨਾਲਾ ਦੀ ਸਟੇਟ ਬੈਂਕ ਪਟਿਆਲਾ ਵੱਲੋਂ 9804 ਕਰੋੜ ਰੁਪਏ ਜਮ੍ਹਾਂ ਹੋਣ ਨਾਲ ਪ੍ਰਸ਼ਾਸਨ, ਬੈਂਕ ਦੀ ਹਾਇਰ ਆਥਰਟੀ ਤੇ ਆਮਦਨ ਕਰ ਵਿਭਾਗ ਵਿੱਚ ਹੜਕੰਪ ਮੱਚ ਗਿਆ ਸੀ। ਇਹ ਮਾਮਲਾ ਮੀਡੀਆ ਵਿੱਚ ਆਉਣ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਆਮਦਨ ਕਰ ਵਿਭਾਗ ਚੌਕਸ ਹੋਇਆ ਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਿਆ। ਟੈਕਸੀ ਡਰਾਈਵਰ ਖੁਦ ਹੀ ਇਸ ਮਾਮਲੇ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਕੋਲ ਪਹੁੰਚ ਗਿਆ ਸੀ ਤੇ ਸਾਰੀ ਸੱਚਾਈ ਦੱਸ ਦਿੱਤੀ। ਉਸ ਨੇ ਦੱਸਿਆ ਕਿ ਖਾਤੇ ਵਿੱਚ ਸਿਰਫ ਪੱਚੀ ਸੌ ਰੁਪਏ ਸਨ। ਇਹ ਵੱਡੀ ਐਂਟਰੀ ਬੈਂਕ ਨੇ ਕਿਵੇਂ ਕੀਤੀ, ਇਸ ਬਾਰੇ ਤਾਂ ਬੈਂਕ ਵਾਲੇ ਹੀ ਦੱਸ ਸਕਦੇ ਹਨ।
ਉਸ ਨੇ ਕਿਹਾ ਕਿ ਵੱਡੀ ਰਕਮ ਬੈਂਕ ਨੇ ਖਾਤੇ ਵਿੱਚ ਵਾਪਸ ਕਰ ਲਈ ਤੇ ਨਵੀਂ ਪਾਸ ਬੁੱਕ ਜਾਰੀ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸ ਹੁੰਦਿਆਂ ਆਮਦਨ ਕਰ ਵਿਭਾਗ ਤੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਬੈਂਕ ਮੁਲਾਜ਼ਮਾਂ ਤੋਂ ਟੈਕਨੀਕਲੀ ਗਲਤੀ ਹੋਈ ਹੈ। ਇਸ ਦੀ ਜਾਂਚ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਬੈਂਕ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਸਨ।