‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਗਿ੍ਰਫਤਾਰ
‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਗਿ੍ਰਫਤਾਰ
ਵਰਕਰਾਂ ਨਾਲ ਮੀਟਿੰਗ ਦੌਰਾਨ ਹੀ ਲੈ ਗਈ ਈਡੀ ਦੀ ਟੀਮ
ਸੰਗਰੂਰ/ਬਿਊਰੋ ਨਿਊਜ਼
ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ (ਇਨਫੋਰਸਮੈਂਟ ਡਾਇਰੈਕਟੋਰੇਟ) ਈਡੀ ਵੱਲੋਂ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਸਵੇਰੇ ਕਰੀਬ 10:30 ਵਜੇ ਮਲੇਰਕੋਟਲਾ ਨੇੜੇ ਉਨ੍ਹਾਂ ਦੇ ਤਾਰਾ ਅਸਟੇਟ ਗੌਂਸਪੁਰਾ ਦੁੱਲਮਾਂ ਵਿਖੇ ਮੁੱਖ ਦਫ਼ਤਰ ਤੋਂ ਗਿ੍ਰਫਤਾਰ ਕੀਤਾ ਗਿਆ। ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਇਹ ਗਿ੍ਰਫਤਾਰੀ ਇਕ ਪੁਰਾਣੇ 40 ਕਰੋੜ ਰੁਪਏ ਦੇ ਲੈਣ-ਦੇਣ ਦੇ ਮਾਮਲੇ ’ਚ ਕੀਤੀ ਗਈ ਹੈ। ਇਸ ਸਬੰਧੀ ਈਡੀ ਦੀ ਟੀਮ ਵੱਲੋਂ ਉਨ੍ਹਾਂ ਦੇ ਘਰ, ਦਫਤਰ ਤੇ ਹੋਰ ਜਾਇਦਾਦਾਂ ਦੀ ਜਾਂਚ ਲੰਘੇ ਸਮੇਂ ਦੌਰਾਨ ਕੀਤੀ ਗਈ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਗੱਜਣ ਮਾਜਰਾ ਨੂੰ ਵਰਕਰਾਂ ਨਾਲ ਚੱਲਦੀ ਮੀਟਿੰਗ ਦੌਰਾਨ ਈਡੀ ਦੀ ਟੀਮ ਵਿਚਾਲਿਓਂ ਹੀ ਉਠਾ ਕੇ ਲੈ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਈਡੀ ਦੀ ਟੀਮ ਵਿਧਾਇਕ ਗੱਜਰਾ ਮਾਜਰਾ ਨੂੰ ਜਲੰਧਰ ਲੈ ਕੇ ਗਈ ਹੈ।