Breaking News
Home / ਕੈਨੇਡਾ / Front / ਦਿੱਲੀ ’ਚ ਹਵਾ ਬੇਹੱਦ ਖਰਾਬ, ਸਾਹ ਲੈਣਾ ਵੀ ਹੋਇਆ ਔਖਾ

ਦਿੱਲੀ ’ਚ ਹਵਾ ਬੇਹੱਦ ਖਰਾਬ, ਸਾਹ ਲੈਣਾ ਵੀ ਹੋਇਆ ਔਖਾ

ਦਿੱਲੀ ’ਚ ਹਵਾ ਬੇਹੱਦ ਖਰਾਬ, ਸਾਹ ਲੈਣਾ ਵੀ ਹੋਇਆ ਔਖਾ

13 ਤੋਂ 20 ਨਵੰਬਰ ਤੱਕ ਲਾਗੂ ਕੀਤਾ ਔਡ-ਈਵਨ ਫਾਰਮੂਲਾ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੀ ਏਅਰ ਕੁਆਲਿਟੀ ਕ੍ਰਿਟੀਕਲ ਯਾਨੀ ਸਭ ਤੋਂ ਖਤਰਨਾਕ ਪੱਧਰ ’ਤੇ ਪਹੁੰਚ ਗਈ ਹੈ। ਅੱਜ ਯਾਨੀ 6 ਨਵੰਬਰ ਦਿਨ ਸੋਮਵਾਰ ਨੂੰ ਦਿੱਲੀ ਵਿਚ ਐਵਰੇਜ ਏਅਰ ਕੁਆਲਿਟੀ ਇੰਡੈਕਸ 470 ਦਰਜ ਕੀਤਾ ਗਿਆ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਪ੍ਰਦੂਸ਼ਣ ਲਿਮਟ ਤੋਂ 20 ਗੁਣਾ ਜ਼ਿਆਦਾ ਹੈ। ਡਬਲਿਊ.ਐਚ.ਓ. ਦੇ ਮੁਤਾਬਕ 0 ਤੋਂ 50 ਦੇ ਵਿਚਾਲੇ ਦੇ ਏਅਰ ਕੁਆਲਿਟੀ ਇੰਡੈਕਸ ਨੂੰ ਸੁਰੱਖਿਅਤ ਮੰਨਿਆ ਗਿਆ ਹੈ। ਦਿੱਲੀ ਵਿਚ ਏਅਰ ਕੁਆਲਿਟੀ ਖਤਰਨਾਕ ਪੱਧਰ ਤੱਕ ਪਹੁੰਚਣ ਤੋਂ ਬਾਅਦ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ 13 ਤੋਂ 20 ਨਵੰਬਰ ਤੱਕ ਗੱਡੀਆਂ ਦੇ ਲਈ ਔਡ-ਈਵਨ ਫਾਰਮੂਲਾ ਲਾਗੂ ਕਰਨ ਦਾ ਐਲਾਨ ਕੀਤਾ ਹੈ ਅਤੇ ਪੰਜਵੀਂ ਤੱਕ ਦੇ ਸਾਰੇ ਸਕੂਲ 10 ਨਵੰਬਰ ਤੱਕ ਬੰਦ ਕੀਤੇ ਗਏ ਹਨ। ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਵੀ ਹੋਈ, ਇਸ ਮੀਟਿੰਗ ਵਿਚ ਵਿਚਾਰ ਕੀਤਾ ਗਿਆ ਕਿ ਹਵਾ ਪ੍ਰਦੂਸ਼ਣ ’ਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਪ੍ਰਦੂਸ਼ਣ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਖਰਾਬ ਹਵਾ ਹਰਿਆਣਾ ਵਿਚ ਵੀ ਪ੍ਰਦੂਸ਼ਣ ਫੈਲਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਹਰਿਆਣਾ ਵਿਚ ਪ੍ਰਦੂਸ਼ਣ ਫੈਲਾਉਣ ਦਾ ਆਰੋਪ ਵੀ ਲਗਾਇਆ ਸੀ।

Check Also

ਜੇ ਬਰਿੱਕਸ ਦੇਸ਼ਾਂ ਨੇ ਡਾਲਰ ਦੀ ਥਾਂ ਹੋਰ ਕਰੰਸੀ ਲਿਆਂਦੀ ਤਾਂ ਉਨ੍ਹਾਂ ’ਤੇ 100 ਫੀਸਦੀ ਟੈਰਿਫ ਲਾਵਾਂਗੇ : ਡੋਨਾਲਡ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ 20 ਜਨਵਰੀ 2025 ਨੂੰ ਸਹੁੰ ਚੁੱਕਣਗੇ ਪਰ …