Breaking News
Home / ਕੈਨੇਡਾ / Front / ਜ਼ਖ਼ਮੀ ਹੋਣ ਵਾਲੇ ਵਰਕਰਜ਼ ਨੂੰ ਵਧੇਰੇ ਮੁਆਵਜ਼ਾ ਦੇਵੇਗੀ PC ਸਰਕਾਰ!

ਜ਼ਖ਼ਮੀ ਹੋਣ ਵਾਲੇ ਵਰਕਰਜ਼ ਨੂੰ ਵਧੇਰੇ ਮੁਆਵਜ਼ਾ ਦੇਵੇਗੀ PC ਸਰਕਾਰ!

ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਹ ਕੰਮ ਉੱਤੇ ਜ਼ਖ਼ਮੀ ਹੋਣ ਵਾਲੇ ਵਰਕਰਜ਼ ਲਈ ਮੁਆਵਜ਼ੇ ਵਿੱਚ ਵਾਧਾ ਕਰੇਗੀ। ਪਰ ਇਹ ਪ੍ਰਸਤਾਵਿਤ ਤਬਦੀਲੀ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਪ੍ਰਭਾਵੀ ਨਹੀਂ ਹੋ ਸਕੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਹ ਵਰਕਪਲੇਸ ਸੇਫਟੀ ਇੰਸ਼ੋਰੈਂਸ ਬੋਰਡ ਨੂੰ ਨਿਰਦੇਸ਼ ਦੇ ਰਹੇ ਹਨ ਕਿ ਉਹ ਇਨ੍ਹਾਂ ਵਰਕਰਜ਼ ਦੀਆਂ ਅਜਿਹੀਆਂ ਅਦਾਇਗੀਆਂ ਵਿੱਚ ਵਾਧਾ ਕਰਨ ਲਈ ਪਲੈਨ ਪੇਸ਼ ਕਰੇ।

ਜ਼ਖ਼ਮੀ ਵਰਕਰਜ਼ ਨੂੰ ਇਸ ਸਮੇਂ ਕਿਸੇ ਹਾਦਸੇ ਤੋਂ ਪਹਿਲਾਂ 85 ਫੀ ਸਦੀ ਤਨਖਾਹ ਮਿਲਦੀ ਹੈ ਤੇ ਫੋਰਡ ਸਰਕਾਰ ਇਸ ਨੂੰ 90 ਫੀ ਸਦੀ ਕਰਨ ਬਾਰੇ ਯੋਜਨਾ ਬਣਾ ਰਹੀ ਹੈ। ਲੇਬਰ ਮੰਤਰੀ ਮੌਂਟੀ ਮੈਕਨੌਟਨ, ਜਿਨ੍ਹਾਂ ਵੱਲੋਂ ਅੱਜ ਇਸ ਪਲੈਨ ਦਾ ਐਲਾਨ ਕੀਤਾ ਜਾਵੇਗਾ, ਨੇ ਆਖਿਆ ਕਿ ਇਸ ਪਲੈਨ ਲਈ ਸਰਕਾਰ ਇੱਕ ਬਿਲੀਅਨ ਡਾਲਰ ਤੱਕ ਐਲਾਨ ਸਕਦੀ ਹੈ ਕਿਉਂਕਿ ਡਬਲਿਊਐਸਆਈਬੀ ਕੋਲ ਵਾਧੂ ਫੰਡ ਪਏ ਹਨ।ਉਨ੍ਹਾਂ ਆਖਿਆ ਕਿ ਮਹਿੰਗਾਈ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਵਰਕਰਜ਼ ਨੂੰ ਸਹੀ ਮੁਆਵਜ਼ਾ ਮਿਲਣਾ ਹੀ ਚਾਹੀਦਾ ਹੈ, ਉਹ ਇਸ ਦੇ ਪੂਰੇ ਹੱਕਦਾਰ ਹਨ।

ਜਿ਼ਕਰਯੋਗ ਹੈ ਕਿ ਇਸ ਨਵੀਂ ਮੁਆਵਜ਼ਾ ਦਰ ਨੂੰ ਲਿਆਉਣ ਲਈ ਵਿਧਾਨਕ ਸੋਧ ਜ਼ਰੂਰੀ ਹੈ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਉਹ ਇਹ ਸੋਧ ਸਾਲ ਦੇ ਅੰਤ ਵਿੱਚ ਲਿਆਵੇਗੀ। ਇਸ ਲਈ ਜੇ ਕੰਜ਼ਰਵੇਟਿਵ ਮੁੜ ਸੱਤਾ ਉੱਤੇ ਕਾਬਜ ਹੁੰਦੇ ਹਨ ਤਾਂ ਵਰਕਰਜ਼ ਨੂੰ ਇਹ ਵਧਿਆ ਹੋਇਆ ਮੁਆਵਜ਼ਾ 2023 ਵਿੱਚ ਮਿਲਣਾ ਸ਼ੁਰੂ ਹੋਵੇਗਾ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …