ਸਰਵੇਖਣ ‘ਚ ਕੰਸਰਵੇਟਿਵ ‘ਤੇ ਭਾਰੀ ਪੈਂਦੀ ਨਜ਼ਰ ਆਈ ਲਿਬਰਲ
ਐਨਡੀਪੀ ਵੀ ਦੇਵੇਗੀ ਲਿਬਰਲ ਤੇ ਕੰਸਰਵੇਟਿਵ ਨੂੰ ਟੱਕਰ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਜਿਉਂ-ਜਿਉਂ ਫੈਡਰਲ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਰਾਜਨੀਤਕ ਸਰਗਰਮੀਆਂ ਵੀ ਵਧਦੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ 35 ਫੀਸਦੀ ਲੋਕ ਲਿਬਰਲ ਪਾਰਟੀ ਦੇ ਹੱਕ ਵਿਚ ਆ ਰਹੇ ਹਨ, ਜਦਕਿ 33.2 ਫੀਸਦੀ ਲੋਕਾਂ ਨੇ ਕੰਸਰਵੇਟਿਵ ਪਾਰਟੀ ਦੀ ਹਮਾਇਤ ਕੀਤੀ। ਸਰਵੇਖਣ ਮੁਤਾਬਕ ਐਂਡਰਿਊ ਸ਼ੀਅਰ ਦੀ ਅਗਵਾਈ ਵਾਲੀ ਕੰਸਰਵੇਟਿਵ ਪਾਰਟੀ ਨੂੰ 4.2 ਫੀਸਦੀ ਦਾ ਨੁਕਸਾਨ ਹੋਇਆ ਹੈ, ਜਦਕਿ ਲਿਬਰਲ ਪਾਰਟੀ ਅੱਗੇ ਵਧਦੀ ਦਿਸ ਰਹੀ ਹੈ। ਦੂਜੇ ਪਾਸੇ ਇਸ ਤੋਂ ਪਹਿਲਾਂ ਮਿਲੇ ਅੰਕੜਿਆਂ ਮੁਕਾਬਲੇ ਗਰੀਨ ਪਾਰਟੀ ਦੇ ਹਮਾਇਤੀਆਂ ਵਿਚ 2.5 ਫੀ ਸਦੀ ਦਾ ਵਾਧਾ ਹੋਇਆ। ਤਾਜ਼ਾ ਸਰਵੇਖਣ ਜੋ 27 ਜੂਨ ਤੋਂ 2 ਜੁਲਾਈ ਵਿਚਾਲੇ ਕੀਤਾ ਗਿਆ, ਇਸ ਵਿਚ 2651 ਵਿਅਕਤੀਆਂ ਨੇ ਆਪਣੀ ਹਮਾਇਤ ਦਿੱਤੀ ਸੀ। ਸਰਵੇ ਮੁਤਾਬਕ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਇਨ੍ਹਾਂ ਸਰਵੇਖਣ ਵਿਚ ਤੀਜੇ ਸਥਾਨ ‘ਤੇ ਹੈ, ਉਹ ਲਿਬਰਲ ਅਤੇ ਕੰਸਰਵੇਟਿਵ ਨੂੰ ਟੱਰਕ ਦਿੰਦੀ ਵੀ ਨਜ਼ਰ ਆਉਂਦੀ ਹੈ। ਸਰਵੇਖਣ ਦੇ ਦਾਅਵੇ ਚੋਣਾਂ ਤੱਕ ਉਪਰ ਥੱਲੇ ਹੁੰਦੇ ਰਹਿ ਸਕਦੇ ਹਨ ਪਰ ਫੈਸਲਾ ਵੋਟਰਾਂ ਨੇ ਹੀ ਲੈਣਾ ਹੈ, ਜਿਸ ਦਾ ਪਤਾ 21 ਅਕਤੂਬਰ 2019 ਨੂੰ ਹੀ ਲੱਗੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …