ਬਰੈਂਪਟਨ/ਬਿਊਰੋ ਨਿਊਜ਼ : ਰੋਬਰਟ ਪੋਸਟ ਸੀਨੀਅਰਜ਼ ਕਲੱਬਜ਼ ਦੀ ਐਗਜ਼ੈਕਟਿਵ ਦੀ ਮੀਟਿੰਗ ਬਲਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਕੈਨੇਡਾ ਡੇਅ 8 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਕਲੱਬ ਦੀ ਪਾਰਕ ਵਿਚ ਮਨਾਉਣ ਦਾ ਫੈਸਲਾ ਕੀਤਾ ਗਿਆ। ਕਲੱਬ ਦੇ ਆਮ ਇਜਲਾਸ ਵਿਚ ਵੱਡੀ ਗਿਣਤੀ ‘ਚ ਵਿਚ ਸ਼ਾਮਲ ਹੋਏ ਸੀਨੀਅਰਜ਼ ਨੇ ਇਸ ਫੈਸਟੀਵਲ ਨੂੰ ਵੱਡੇ ਪੱਧਰ ‘ਤੇ ਪੂਰੀ ਸ਼ਾਨ ਨਾਲ ਮਨਾਉਣ ਲਈ ਜ਼ਿੰਮੇਵਾਰੀ ਨਿਭਾਉਣ ਦਾ ਵਾਅਦਾ ਕੀਤਾ। ਕੈਨੇਡਾ ਡੇਅ ਦੇ ਜਸ਼ਨ ਵਿਚ ਜਿੱਥੇ ਸਿਟੀ ਦੇ ਮੇਅਰ ਤੇ ਕੌਂਸਲਰ ਹਿੱਸਾ ਲੈਣਗੇ, ਉਥੇ ਪਰੋਵੈਨਸ ਵਲੋਂ ਪਰਮਜੋਤ ਸਿੰਘ ਸੰਧੂ ਤੇ ਫੈਡਰਲ ਲੈਵਲ ਤੇ ਸੀਨੀਅਰਜ਼ ਦੇ ਮੰਤਰੀ ਕਮਲ ਖਹਿਰਾ ਵੀ ਮੇਲੇ ਦੀ ਰੌਣਕ ਵਧਾਉਣਗੇ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੀਤਮ ਸਿੰਘ ਸਰਾਂ ਤੇ ਮਹਿੰਦਰ ਸਿੰਘ ਮੋਹੀ ਵਲੋਂ ਨਿਭਾਈ ਜਾਵੇਗੀ। ਬੱਚਿਆਂ ਦੀਆਂ ਦੌੜਾਂ ਤੇ ਸੀਨੀਅਰ ਲੇਡੀਜ਼ ਦੇ ਕਈ ਈਵੈਂਟ ਕਰਵਾਏ ਜਾਣਗੇ, ਜਿਸ ਦਾ ਪ੍ਰਬੰਧ ਸਤਨਾਮ ਸਿੰਘ ਬਰਾੜ ਕਰਨਗੇ। ਸੀਨੀਅਰਜ਼ ਦੀ ਤਾਸ਼ ਵਿਚ ਸੀਪ ਦਾ ਮੁਕਾਬਲਾ ਹੋਵੇਗਾ। ਸ਼ਾਟਪੁੱਟ ਤੇ ਰੱਸਾਕਸ਼ੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ। ਕੈਨੇਡਾ ਡੇਅ ਦੇ ਮੇਲੇ ‘ਤੇ ਵਧੀਆ ਧੁਨਾਂ ਵਾਲੇ ਸਾਜ਼ ਤੇ ਦਿਲਕਸ਼ ਸੁਰੀਲੀ ਆਵਾਜ਼ ਨਾਲ ਗਾਇਕ ਹਰ ਦਰਸ਼ਕ ਨੂੰ ਝੂਮਣ ਲਾ ਲੈਣਗੇ ਤੇ ਸਜ ਫਬ ਕੇ ਆਏ ਸੀਨੀਅਰਜ਼ ਪੰਜਾਬ ਵਿਚ ਹੋਣ ਦੀ ਤੇ ਕਿਸੇ ਚੋਟੀ ਦੇ ਮੇਲੇ ਦਾ ਅਨੰਦ ਮਾਣ ਰਹੇ ਮਹਿਸੂਸ ਕਰਨਗੇ। ਸਵੇਰ ਦੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿਚ ਖਾਣ-ਪੀਣ ਲਈ ਗਰਮ ਫੂਡ ਚੇਨ ਬਰਕਰਾਰ ਰੱਖਣ ਲਈ ਫੂਡ ਟਰੱਕ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਆਓ ਆਪਾਂ ਸਾਰੇ ਸੀਨੀਅਰਜ਼ ਪਰਿਵਾਰਾਂ ਸਮੇਦ ਵਧੀਆ ਮੌਸਮ ਦਾ ਅਨੰਦ ਮਾਣਦੇ ਹੋਏ, ਇਸ ਕੈਨੇਡਾ ਡੇਅ ਮਲਟੀਕਲਚਰਲ ਫੈਸਟੀਵਲ ਨੂੰ ਯਾਦਗਾਰੀ ਬਣਾ ਦੇਈਏ। ਹੋਰ ਜਾਣਕਾਰੀ ਲਈ ਪ੍ਰੀਤਮ ਸਿੰਘ ਸਰਾਂ 416-833-0567 ਜਾਂ ਬਲਵਿੰਦਰ ਸਿੰਘ ਸਿੱਧੂ ਨੂੰ 647-464-3425 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …