4.9 C
Toronto
Thursday, April 30, 2026
spot_img
Homeਕੈਨੇਡਾਸੰਯੁਕਤ ਕਿਸਾਨ ਮੋਰਚੇ ਦੇ 'ਭਾਰਤ ਬੰਦ' ਦੇ ਸੱਦੇ ਦੀ ਹਮਾਇਤ 'ਚ ਕਿਸਾਨ...

ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਦੇ ਸੱਦੇ ਦੀ ਹਮਾਇਤ ‘ਚ ਕਿਸਾਨ ਸਪੋਰਟ ਕਮੇਟੀ ਬਰੈਂਪਟਨ ਵੱਲੋਂ ਰੈਲੀ 27 ਸਤੰਬਰ ਨੂੰ

ਬਰੈਂਪਟਨ/ਡਾ. ਝੰਡ : ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਬਰੈਂਪਟਨ ਵਿਚ ਵਿਚਰ ਰਹੀ ਕਿਸਾਨ ਸਪੋਰਟ ਕਮੇਟੀ ਦੀ ਕਾਰਜਕਾਰਨੀ ਦੇ 11 ਸਤੰਬਰ ਦੇ ਫ਼ੈਸਲੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ‘ਭਾਰਤ ਬੰਦ’ ਦੇ ਸੱਦੇ ‘ਤੇ ਅਮਲ ਕਰਦੇ ਹੋਏ ਉਸ ਦਿਨ ਸ਼ਾਮ ਦੇ 6.00 ਵਜੇ ઑਸ਼ੌਪਰਜ਼ ਵੱਰਲਡ਼ ਦੇ ਸਾਹਮਣੇ ਪਾਰਕਿੰਗ ਵਿਚ ਵੱਡੀ ਰੈਲੀ ਕੀਤੀ ਜਾਏਗੀ। ਕਮੇਟੀ ਦੇ ਨੁਮਾਇੰਦੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਕੈਨੇਡਾ ਵਿਚ 20 ਸਤੰਬਰ ਨੂੰ ਫ਼ੈੱਡਰਲ ਚੋਣਾਂ ਹੋ ਜਾਣ ਉਪਰੰਤ ਕਿਸਾਨ ਸਪੋਰਟ ਕਮੇਟੀ ਨਾਲ ਸਬੰਧਿਤ ਜੱਥੇਬੰਦੀਆਂ ਦੇ ਮੈਂਬਰਾਂ ਵੱਲੋਂ ਇਸ ਸਬੰਧੀ ਹੁਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਵੱਖ-ਵੱਖ ਪ੍ਰਕਾਰ ਦੇ ਮੀਡੀਏ ਅਤੇ ਸੋਸ਼ਲ ਮੀਡੀਏ ਉੱਪਰ ਸਾਂਝੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਇਸ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਮੀਟਿੰਗ ਵਿਚ ਲਏ ਗਏ ਫ਼ੈਸਲੇ ਅਨੁਸਾਰ ਦਵਿੰਦਰ ਤੂਰ ਅਤੇ ਡਾ. ਹਰਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਪੋਸਟਰ ਵੱਡੀ ਗਿਣਤੀ ਵਿਚ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਹਰਿੰਦਰਪਾਲ ਹੁੰਦਲ ਵੱਲੋਂ ਫੇਸਬੁੱਕ ਈਵੈਂਟ ਤਿਆਰ ਕਰ ਦਿੱਤੀ ਗਈ ਹੈ। ਕਾਮਰੇਡ ਸ਼ਮਸ਼ਾਦ ਸ਼ਮਸ ਵੱਲੋਂ ਪੁਲਿਸ ਨੂੰ ਲੋੜੀਂਦੀ ਜਾਣਕਾਰੀ ਦੇ ਦਿੱਤੀ ਗਈ ਹੈ। ਬੁਲਾਰਿਆਂ ਨੂੰ ਵਾਰੀ ਸਿਰ ਬੁਲਾਉਣ ਦੀ ਜ਼ਿੰਮੇਵਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ ਸੌਂਪੀ ਗਈ ਹੈ। ਕਮੇਟੀ ਨੇ ਇਕ ਪ੍ਰੈਸ ਬਿਆਨ ਰਾਹੀਂ ਜੀ.ਟੀ.ਏ. ਦੇ ਸਮੂਹ ਕਿਸਾਨ ਸੰਘਰਸ਼ ਹਮਾਇਤੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਰੈਲੀ ਵਿਚ ਸ਼ਾਮਲ ਹੋਣ। ਇਨ੍ਹਾਂ ਦਿਨਾਂ ਵਿਚ ਇਲੈੱਕਟ੍ਰਾਨਿਕ ਮੀਡੀਏ ਰਾਹੀਂ ਵੀ ਇਸ ਸਬੰਧੀ ਅਪੀਲਾਂ ਕੀਤੀਆਂ ਜਾਣਗੀਆਂ।
ਇਸ ਦੇ ਬਾਰੇ ਵਧੇਰੇ ਜਾਣਕਾਰੀ ਲਈ ਦਵਿੰਦਰ ਤੂਰ (416-902-9372), ਹਰਪ੍ਰਮਿੰਦਰ ਗ਼ਦਰੀ (416-625-4363), ਬਲਦੇਵ ਸਿੰਘ ਬਰਾੜ (437-982-5202), ਸੁਰਜੀਤ ਕੌਰ (416-605-3784), ਹਰਜਸਪ੍ਰੀਤ ਕੌਰ (416-930-5676), ਦੇਵ ਢੀਂਡਸਾ (416-560-5641), ਹਰਜੀਤ ਸਿੰਘ ਗਿੱਲ (647-542-0007) ਅਤੇ ਹਰਿੰਦਰਪਾਲ (647-818-6880) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS