9.7 C
Toronto
Friday, October 23, 2026
spot_img
Homeਕੈਨੇਡਾਫ਼ੈਡਰਲ ਸਰਕਾਰ ਵੱਲੋਂ 'ਹਿਟੈਚੀ ਐਨੱਰਜੀ' ਨੂੰ ਕੀਤਾ ਗਿਆ ਨਿਵੇਸ਼ ਕੈਨੇਡਾ ਦੀ ਬਿਜਲੀ...

ਫ਼ੈਡਰਲ ਸਰਕਾਰ ਵੱਲੋਂ ‘ਹਿਟੈਚੀ ਐਨੱਰਜੀ’ ਨੂੰ ਕੀਤਾ ਗਿਆ ਨਿਵੇਸ਼ ਕੈਨੇਡਾ ਦੀ ਬਿਜਲੀ ਸਪਲਾਈ-ਚੇਨ ਤੇ ਮੈਨੂਫ਼ੈਕਚਰਰਿੰਗ ਸੈੱਕਟਰ ਨੂੰ ਮਜ਼ਬੂਤ ਕਰੇਗਾ : ਸੋਨੀਆ ਸਿੱਧੂ

ਫ਼ੈਡਰਲ ਸਰਕਾਰ ਵੱਲੋਂ ‘ਹਿਟੈਚੀ ਐਨੱਰਜੀ’ ਨੂੰ ਕੀਤਾ ਗਿਆ ਨਿਵੇਸ਼ ਕੈਨੇਡਾ ਦੀ ਬਿਜਲੀ ਸਪਲਾਈ-ਚੇਨ ਤੇ ਮੈਨੂਫ਼ੈਕਚਰਰਿੰਗ ਸੈੱਕਟਰ ਨੂੰ ਮਜ਼ਬੂਤ ਕਰੇਗਾ : ਸੋਨੀਆ ਸਿੱਧੂਓਟਵਾ/ਪਰਵਾਸੀ ਨਿਊਜ਼ : ਫ਼ੈੱਡਰਲ ਸਰਕਾਰ ਵੱਲੋਂ ‘ਹਿਟੈਚੀ ਐਨੱਰਜੀ’ ਨੂੰ ਉਨਟਾਰੀਓ ਸੂਬੇ ਦੇ ਸ਼ਹਿਰ ਲੰਡਨ ਵਿੱਚ ਵੱਡੇ ਪੱਧਰ ‘ਤੇ ਕੈਨੇਡਾ ਦੇ ਪਹਿਲੇ ‘ਇਲੈੱਕਟਰੀਕਲ-ਗਰੇਡ ਪਾਸਬੋਰਡ’ ਬਨਾਉਣ ਦੀ ਸਹੂਲਤ ਦੇਣ ਲਈ 30 ਮਿਲੀਅਨ ਡਾਲਰ ਪੂੰਜੀ-ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਇਸ ਕੰਪਨੀ ਦੇ 478.8 ਮਿਲੀਅਨ ਦੇ ਵੱਡੇ ਪ੍ਰਾਜੈੱਕਟ ਨੂੰ ਵੱਡੀ ਅੰਸ਼ਕ ਵਿੱਤੀ ਰਾਹਤ ਮਿਲ ਸਕੇਗੀ।
ਫ਼ੈੱਡਰਲ ਸਰਕਾਰ ਦਾ ਇਹ ਮਹੱਤਵਪੂਰਨ ਪੂੰਜੀ-ਨਿਵੇਸ਼ ਨਵੀਆਂ ਈਜਾਦ ਕੀਤੀਆਂ ਜਾ ਰਹੀਆਂ ਮੈਨੂਫ਼ੈਕਚਰਿੰਗ ਤਕਨਾਲੌਜੀਆਂ ਨੂੰ ਅਮਲ ਵਿੱਚ ਲਿਆਉਣ, ਘਰੇਲੂ ਬਿਜਲੀ ਸਪਲਾਈ-ਚੇਨ ਨੂੰ ਮਜ਼ਬੂਤ ਕਰਨ ਅਤੇ ਕੈਨੇਡਾ ਦੀ ਦਿਨੋਂ-ਦਿਨ ਵੱਧ ਰਹੀ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗਾ। ਇਸ ਨਾਲ ਦੇਸ਼ ਆਉਂਦੇ ਦਹਾਕਿਆਂ ਵਿੱਚ ਆਪਣੀਆਂ ਭਵਿੱਖਮਈ ਬਿਜਲੀ ਦੀਆਂ ਲੋੜਾਂ ਨੂੰ ਹੋਰ ਭਰੋਸੇਯੋਗ ਅਤੇ ਲਚਕੀਲਾ ਬਣਾ ਸਕਦਾ ਹੈ। ਇਹ ਪ੍ਰਾਜੈੱਕਟ ਕੈਨੇਡਾ ਦੀ ਮਹੱਤਵਪੂਰਨ ‘ਨੈਸ਼ਨਲ ਇਲੈੱਕਟਰੀਸਿਟੀ ਸਟਰੈਟਿਜੀ’ ਨੂੰ ਅੱਗੇ ਵਧਾਉਣ ਅਤੇ ਇਸ ਦੇ ਮੈਨੂਫ਼ੈਕਚਰਿੰਗ ਖ਼ੇਤਰ ਵਿੱਚ ਦੁਨੀਆਂ ਦਾ ਮੋਹਰੀ ਬਣਨ ਵਿੱਚ ਆਪਣਾ ਵੱਡਾ ਯੋਗਦਾਨ ਪਾਏਗਾ।
ਇਸ ਨਵੇਂ ਪ੍ਰਾਜੈੱਕਟ ਦੀ ਸਹੂਲਤ ਨਾਲ ਹਾਈ-ਵੋਲਟੇਜ ਟ੍ਰਾਂਸਫਾਰਮਰਾਂ ਵਿੱਚ ਵਰਤੇ ਜਾਣ ਵਾਲੇ ਇਲੈੱਕਟ੍ਰੀਕਲ-ਗਰੇਡ ਪਰੈੱਸਬੋਰਡ ਅਤੇ ਇਨਸੂਲੇਸ਼ਨ ਲਈ ਲੋੜੀਂਦਾ ਸਾਜ਼-ਸਮਾਨ ਤਿਆਰ ਕੀਤਾ ਜਾਏਗਾ ਜੋ ਕਿ ਅਜੋਕੇ ਇਲੈੱਕਟ੍ਰੀਕਲ ਸਿਸਟਮਾਂ ਲਈ ਅਤੀ ਜ਼ਰੂਰੀ ਹਨ। ਇਸ ਪ੍ਰਾਜੈੱਕਟ ਨਾਲ 100 ਉਚੇਰੇ ਦਰਜੇ ਦੀਆਂ ਨਵੀਆਂ ਸਕਿੱਲਡ-ਨੌਕਰੀਆਂ ਪੈਦਾ ਹੋਣਗੀਆਂ ਅਤੇ ਇਸਦੇ ਨਾਲ ਹੀ ਕੈਨੇਡਾ ਦੇ ਕਲ-ਪੁਰਜ਼ੇ ਸਪਲਾਈ ਕਰਨ ਵਾਲੇ ਉੱਦਮੀਆਂ ਅਤੇ ਮੈਨੂਫੈਕਚਰਾਂ ਵਿੱਚ ਵੀ ਵਾਧਾ ਹੋਵੇਗਾ। ਦੇਸ਼ ਵਿੱਚ ਕਲੀਨ-ਐਨੱਰਜੀ ਦੇ ਵਿਕਾਸ, ਨਵੇਂ ਉਦਯੋਗਿਕ ਪ੍ਰਾਜੈੱਕਟਾਂ ਅਤੇ ਨਵੀਆਂ ਤਕਨਾਲੌਜੀਆਂ ਦੇ ਆਉਣ ਨਾਲ ਜਿਵੇਂ-ਜਿਵੇਂ ਬਿਜਲੀ ਦੀ ਖਪਤ ਵੱਧਦੀ ਜਾ ਰਹੀ ਹੈ, ਬਿਜਲੀ ਦੇ ਖ਼ੇਤਰ ਵਿੱਚ ਅਜਿਹੀਆਂ ਅਜੋਕੀਆਂ ਨਵੀਆਂ ਤਕਨੀਕਾਂ ਉੱਪਰ ਪੂੰਜੀ-ਨਿਵੇਸ਼ ਜ਼ਰੂਰੀ ਹੋ ਜਾਂਦਾ ਹੈ।
ਦੇਸ਼ ਦੇ ਅਰਥਚਾਰੇ ਦੀ ਲੰਮੇਂ ਸਮੇਂ ਲਈ ਮਜ਼ਬੂਤੀ ਲਈ ਇਸ ਦੇ ਇਨਫ਼ਰਾਸਟਰੱਕਚਰ ਅਤੇ ਉਦਯੋਗਿਕ ਯੋਗਤਾ ਵਿੱਚ ਵਾਧਾ ਹੋਣਾ ਜ਼ਰੂਰੀ ਹੈ। ਇਸ ਸਬੰਧ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਸਾਡੀ ਸਰਕਾਰੀ ਆਪਣੀ ਵਿਸ਼ੇਸ਼ ਨੀਤੀ ਤਹਿਤ ਇਹ ਪੂੰਜੀ ਨਿਵੇਸ਼ ਕਰ ਰਹੀ ਹੈ। ਇਸ ਨਾਲ ਕੈਨੇਡਾ ਦਾ ਉਦਯੋਗਿਕ ਆਧਾਰ ਮਜ਼ਬੂਤ ਹੋਵੇਗਾ, ਨਵੀਂ ਖੋਜ ਕੀਤੀ ਜਾਏਗੀ ਅਤੇ ਵੱਖ-ਵੱਖ ਖੇਤਰਾਂ ਵਿੱਚ ਵਰਕਰਾਂ ਦੀ ਸਹਾਇਤਾ ਕੀਤੀ ਜਾਏਗੀ। ਇਹ ਪ੍ਰਾਜੈੱਕਟ ਦੇਸ਼ ਦੇ ਵਧੇਰੇ ਲਚਕੀਲੇ ਅਰਥਚਾਰੇ ਲਈ ਸਹਾਈ ਹੋਵੇਗਾ ਅਤੇ ਇਸ ਦੇ ਸਾਫ਼-ਸੁਥਰੇ ਤੇ ਖ਼ੁਸ਼ਹਾਲ ਭਵਿੱਖ ਦੀ ਸਿਰਜਣਾ ਕਰੇਗਾ।”
ਕੈਨੇਡਾ ਸਰਕਾਰ ਅਜਿਹੇ ਪ੍ਰਜੈੱਕਟਾਂ ਦੀ ਸਹਾਇਤਾ ਲਈ ਵਚਨਬੱਧ ਹੈ, ਜਿਨ੍ਹਾਂ ਨਾਲ ਨਵੀਆਂ ਨੌਕਰੀਆਂ ਪੈਦਾ ਹੁੰਦੀਆਂ ਹਨ, ਕੈਨੇਡੀਅਨ ਉਦਯੋਗਿਕ ਖੇਤਰ ਵਿੱਚ ਵਾਧਾ ਹੁੰਦਾ ਹੈ, ਆਉਣ ਵਾਲੇ ਦਹਾਕਿਆਂ ਵਿੱਚ ਦੇਸ਼ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ ਅਤੇ ਦੇਸ਼ ਵਿਚ ਵਿਕਾਸ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ।

 

 

RELATED ARTICLES
POPULAR POSTS