0.7 C
Toronto
Wednesday, February 18, 2026
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਾਸਿਕ ਸਮਾਗ਼ਮ ਵਿੱਚ ਪ੍ਰੋ. ਅਤੈ ਸਿੰਘ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਾਸਿਕ ਸਮਾਗ਼ਮ ਵਿੱਚ ਪ੍ਰੋ. ਅਤੈ ਸਿੰਘ ਤੇ ਸੁਰਿੰਦਰ ਅਤੈ ਸਿੰਘ ਨਾਲ ਰੂਬਰੂ 21 ਅਗਸਤ ਨੂੰ

logo-2-1-300x105ਬਰੈਂਪਟਨ/ਡਾ. ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਪ੍ਰੋ. ਅਤੈ ਸਿੰਘ ਅਤੇ ਉਨ੍ਹਾਂ ਦੀ ਜੀਵਨ-ਸਾਥਣ ਕਵਿੱਤਰੀ ਸੁਰਿੰਦਰ ਅਤੈ ਸਿੰਘ ਨਾਲ ਰੂ-ਬਰੂ ਇਸ ਮਹੀਨੇ ਦੀ 21 ਤਰੀਕ ਦਿਨ ਐਤਵਾਰ ਨੂੰ ਹੋਣ ਵਾਲੇ ਸਮਾਗ਼ਮ ਵਿੱਚ ਰਚਾਇਆ ਜਾਏਗਾ ਜਿਸ ਵਿੱਚ ਉਨ੍ਹਾਂ ਦੇ ਜੀਵਨ ਤੇ ਕਾਵਿ-ਸਫ਼ਰ ਬਾਰੇ ਖੁੱਲ੍ਹੀਆਂ ਗੱਲਾਂ-ਬਾਤਾਂ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਮੁਖ਼ਾਰ-ਬਿੰਦ ਤੋਂ ਕੁਝ ਪ੍ਰਤੀਨਿਧ-ਕਵਿਤਾਵਾਂ ਸੁਣੀਆਂ ਜਾਣਗੀਆਂ।
ਸਮੇਂ ਦੀ ਸਹੂਲਤ ਨੂੰ ਮੁੱਖ-ਰੱਖਦਿਆਂ ਹੋਇਆਂ ਕਵੀ-ਦਰਬਾਰ ਵਿੱਚ ਹੋਰ ਕਵੀਆਂ ਅਤੇ ਗਾਇਕਾਂ ਦੀਆਂ ਰਚਨਾਵਾਂ ਵੀ ਹਮੇਸ਼ਾ ਵਾਂਗ ਇਸ ਮਾਸਿਕ-ਸਮਾਗ਼ਮ ਦਾ ਅਹਿਮ ਭਾਗ ਬਣਨਗੀਆਂ। ਇਹ ਸਮਾਗ਼ਮ ਨਿਸਚਿਤ ਜਗ੍ਹਾ 2250, ਬੋਵੇਰਡ ਡਰਾਈਵ (ਈਸਟ) ਸਥਿਤ ਹੋਮਲਾਈਫ਼ ਰਿਅਲਟੀ ਦੇ ਮੀਟਿੰਗ-ਹਾਲ (ਬੇਸਮੈਂਟ) ਵਿੱਚ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੀਕ ਹੋਵੇਗੀ।  ਸਮੂਹ-ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 905-497-1216, 647-567-9128 ਜਾਂ 416-904-3500 ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS