-15.6 C
Toronto
Sunday, February 1, 2026
spot_img
Homeਕੈਨੇਡਾਪੰਜਾਬੀ ਫਿਲਮ ਤੇ ਟੀਵੀ ਆਰਟਿਸਟ ਐਸੋਸੀਏਸ਼ਨ ਦੀ ਚੋਣ ਹੋਈ

ਪੰਜਾਬੀ ਫਿਲਮ ਤੇ ਟੀਵੀ ਆਰਟਿਸਟ ਐਸੋਸੀਏਸ਼ਨ ਦੀ ਚੋਣ ਹੋਈ

ਗੁੱਗੂ ਗਿੱਲ ਚੇਅਰਮੈਨ, ਨਿਰਮਲ ਰਿਸ਼ੀ ਸਰਪ੍ਰਸਤ, ਕਰਮਜੀਤ ਅਨਮੋਲ ਪ੍ਰਧਾਨ, ਮਲਕੀਤ ਰੌਣੀ ਬਣੇ ਜਨਰਲ ਸਕੱਤਰ
ਮੋਹਾਲੀ/ਬਿਊਰੋ ਨਿਊਜ਼ : ਪੰਜਾਬੀ ਫਿਲ਼ਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ (ਰਜਿ.) ਦਾ ਆਮ ਇਜਲਾਸ ਮੰਗਲਵਾਰ ਨੂੰ ਮੁਹਾਲੀ ਵਿਚ ਸੱਦਿਆ ਗਿਆ ਸੀ, ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ ਹੇਠ ਹੋਏ ਇਸ ਇਜਲਾਸ ਦੇ ਸ਼ੁਰੂਆਤ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸੇ ਦੌਰਾਨ ਪ੍ਰੋਗਰਾਮ ਦੇ ਦੂਸਰੇ ਸ਼ੈਸ਼ਨ ਵਿੱਚ ਜਨਰਲ ਸਕੱਤਰ ਮਲਕੀਤ ਰੌਣੀ ਨੇ ਪਿਛਲੀ ਟੀਮ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਪੜ੍ਹ ਕੇ ਸੁਣਾਈ ਜਿਸ ਨੂੰ ਸਾਰਿਆਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਿਤ ਕੀਤਾ। ਇਸ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਸਰਪ੍ਰਸਤ, ਕਰਮਜੀਤ ਅਨਮੋਲ ਪ੍ਰਧਾਨ, ਮਲਕੀਤ ਰੌਣੀ ਜਨਰਲ ਸਕੱਤਰ, ਭਾਰਤ ਭੂਸ਼ਨ ਵਰਮਾ ਕੈਸ਼ੀਅਰ, ਸ਼ਵਿੰਦਰ ਮਾਹਲ ਅਤੇ ਦੇਵ ਖਰੌੜ ਮੀਤ ਪ੍ਰਧਾਨ ਚੁਣੇ ਗਏ। ਬਾਕੀ ਕਾਰਜਕਾਰਨੀ ਮੈਂਬਰਾਂ ਵਿੱਚ ਤਰਸੇਮ ਜੱਸੜ, ਰਣਜੀਤ ਬਾਵਾ, ਬੱਬਲ ਰਾਏ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਰਾਜ ਧਾਲੀਵਾਲ, ਨਿਸ਼ਾ ਬਾਨੋ, ਤਨਵੀ ਨਾਗੀ, ਡਾ. ਰਣਜੀਤ ਸ਼ਰਮਾ, ਪਰਮਜੀਤ ਭੰਗੂ ਅਤੇ ਪਰਮਵੀਰ ਸਿੰਘ ਹਨ। ਇਸ ਪ੍ਰੋਗਰਾਮ ਵਿੱਚ ਸਰਦਾਰ ਸੋਹੀ, ਸਵੈਰਾਜ ਸੰਧੂ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਪ੍ਰਾਣ ਸੱਭਰਵਾਲ, ਪੰਮੀ ਬਾਈ, ਜੱਸ ਗਰੇਵਾਲ ਅਤੇ ਦੀਪਕ ਚਨਾਰਥਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਦਮਨ, ਜਗਦਰਸ਼ਨ ਸਮਰਾ, ਬੌਬ ਖਹਿਰਾ, ਨਰੇਸ਼ ਕਥੂਰੀਆ, ਪਿੰਕੀ ਸੱਗੂ, ਬਲਕਾਰ ਸਿੱਧੂ, ਨਿਰਦੇਸ਼ਕ ਅਵਤਾਰ ਸਿੰਘ ਅਤੇ ਪ੍ਰਭ ਗਰੇਵਾਲ ਅਤੇ ਸਾਨੀਆ ਪੰਨੂ ਆਦਿ ਹਾਜ਼ਰ ਸਨ।

 

RELATED ARTICLES
POPULAR POSTS