20 C
Toronto
Sunday, September 28, 2025
spot_img
Homeਕੈਨੇਡਾਸਵੈਚਾਲਕ ਦਲ ਵਲੋਂ ਦੋ ਹੋਰ ਟਰਿੱਪਾਂ ਦਾ ਬੰਦੋਬਸਤ

ਸਵੈਚਾਲਕ ਦਲ ਵਲੋਂ ਦੋ ਹੋਰ ਟਰਿੱਪਾਂ ਦਾ ਬੰਦੋਬਸਤ

Two Trip News copy copyਬਰੈਂਪਟਨ ਦਾ ਟੂਰਿਸਟ ਗਰੁੱਪ ਆਟਵਾ ਵਿਖੇ ਪਾਰਲੀਮੈਂਟ ਬਿਲਡਿੰਗ ਦੇ ਮੈਦਾਨ ਵਿਚ
ਬਰੈਂਪਟਨ/ਬਿਊਰੋ ਨਿਊਜ਼
125 ਡਾਲਰ ਵਿਚ ਤਿੰਨ ਵਰਡਕਲਾਸ ਟਰਿਪਾਂ ਦੀ ਕਾਮਯਾਬੀ ਨੂੰ ਵੇਖਦਿਆਂ ਅਗਲੇ ਦਿਨਾਂ ਵਿਚ 2 ਹੋਰ ਟਰਿਪਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ। ਟਰਿਪਾ ਦਾ ਵੇਰਵਾ ਨੀਚੇ ਅਨੁਸਾਰ ਹੈ। 17 ਜੁਲਾਈ, 2016 ਨੂੰ ਪਹਿਲੇ ਪੈਕਿਜ ਦਾ ਤੀਸਰਾ ਟਰਿਪ ਹੈ। ਫੈਸਟੀਵਲ ਆਫ ਇੰਡੀਆ ਵੇਖਣ ਸੈਂਟਰ ਆਈਲੈਂਡ ਜਾਣਾਂ ਹੈ। ਪਰੀਆਂ ਵਰਗੀਆਂ ਔਰਤਾਂ ਦੇ ਕਲਾਸੀਕਲ ਨਰਿਤ ਅਤੇ ਸਾਰਾ ਦਿਨ ਅਤੀ ਸੁਆਦੀ ਲੰਗਰ ਮੁਫਤ ਮਿਲੇਗਾ। ਬੱਸ ਅਤੇ ਕਰੂਜ ਦਾ ਖਰਚਾ ਵਿਚੇ ਸ਼ਾਮਲ ਹੈ। ਟਿਕਟ ਕੇਵਲ 20 ਡਾਲਰ।
30 ਜੁਲਾਈ, 2016 ਨੂੰ ਨਿਆਗਰਾ ਫਾਲਜ਼ ਦਾ ਪ੍ਰੋਗਰਾਮ। ਇਸ ਟਰਿਪ ਵਿਚ ਇਕ ਵਾਈਨਰੀ ਅਤੇ ਇਕ ਪ੍ਰਫੀਊਮ ਫੈਕਟਰੀ ਜਾਂ ਫਲਾ ਦੇ ਬਾਗਾਂ ਵਿਚ ਜਾਣਾ ਸ਼ਾਮਲ ਜਿਥੇ ਸੈਲਫ ਪਿੱਕ ਕਰਨ ਵੇਲੇ ਜਿਨਾ ਮਰਜੀ ਫਰੂਟ ਖਾਈ ਜਾਵੋ, ਕਿਸੇ ਨੇ ਫੜਨਾ ਫੜਾਉਣਾ ਨਹੀਂ। ਵਾਈਨਰੀਜ਼ ਅਤੇ ਲੈਵਿੰਡਰ ਫੈਕਟਰੀਆਂ ਐਸੀਆਂ ਜਗਾਹ ਹੁੰਦੀਆ ਹਨ ਜਿਥੇ ਆਸ ਪਾਸ ਸਵੱਛ ਪਵਨ ਅਤੇ ਸ਼ਾਂਤ ਸੁੰਦਰਤਾ ਵਿਖਰੀ ਪਈ ਹੁੰਦੀ ਹੈ। ਮੀਲਾਂ ਵਧੀ ਹਰੀਆਂ ਕਚੂਚ ਅੰਗੂਰ ਵੇਲਾਂ ਅਤੇ ਲਵਿੰਡਰ ਦੇ ਬਾਗ, ਤੁਹਾਨੂੰ ਨਜਦੀਕ ਆਉਣ ਲਈ ਖਿਚ ਪਉਂਦੇ ਹਨ। ਲਵਿੰਡਰ ਦੇ ਖੇਤਾਂ ਦੀ ਖੁਸ਼ਬੂਈ ਤੁਹਾਨੂੰ ਮਤਵਾਲੇ ਕਰ ਦੇਂਦੀ ਹੈ। ਸਟਾਫ ਚਾਈ ਚਾਈ ਵਿਖਾਉਂਦਾ ਹੈ ਕਿ ਅਸੀਂ ਐਥੇ ਕੀ ਕੁਝ ਕਰ ਰਹੇ ਹਾਂ। ਦੋ ਡਾਲਰ ਦੇਕੇ ਜਿਨੀਆਂ ਮਰਜੀ ਵਾਈਂਨਜ਼ ਟੇਸਟ ਕਰੋ। ਸਟੋਰਾਂ ਤੋਂ ਕਿਤੇ ਸਸਤੀਆਂ ਬੋਤਲਾਂ ਖਰੀਦੋ। ਟਿਕਟ ਕੇਵਲ 20 ਡਾਲਰ।
13 ਅਗੱਸਤ, 2016 ਨੂੰ ‘ਬਲੂ ਮਾਊਂਟੇਨ’ ਦਾ ਪ੍ਰੋਗਰਾਮ। ਦਸਦੇ ਹਨ ਕਿ ਇਹ ਜਗਾਹ ਕੇਵਲ ਵੇਖਣ ਨਾਲ ਹੀ ਤੁਅੱਲਕ ਰਖਦੀ ਹੈ। ਬੇਇੰਤਹਾ ਸੁੰਦਰਤਾ ਨਾਲ ਭਰਪੂਰ ਇਹ ਸੈਲਾਨੀ ਸਥਾਨ ਬਜ਼ੁਰਗਾਂ ਲਈ ਇਕ ਖਾਸ ਖਿਚ ਰਖਦੀ ਹੈ। ਬਹੁਤਾ ਤੁਰਨਾ ਨਹੀਂ ਪੈਂਦਾ। ਧਰਤੀ ਦਾ ਇਕ ਇਕ ਇੰਚ ਸੁੰਦਰ ਫੁੁੱਲਦਾਰ ਬੂਟਿਆਂ ਨਾਲ ਸਜਿਆ ਪਿਆ ਹੈ। ਟਿਕਟ ਕੇਵਲ 20 ਡਾਲਰ।
ਜਿਹੜੇ ਲੋਕਾਂ ਨੇ ਸਾਡੇ ਤਿੰਨ ਟਰਿਪ ਪਹਿਲੋਂ ਲਏ ਹਨ, ਉਨ੍ਹਾਂ ਨੂੰ ਨਵੇਂ ਦੋਨਾ ਟਰਿਪਾ ਦੀ ਬੁਕਿੰਗ ਵਿਚ 5 ਡਾਲਰ ਦਾ ਡਿਸਕਊਂਟ ਮਿਲੇਗਾ ਜਾਂ ਕੋਈ ਲੋਕਲ ਟਰਿਪ ਮੁਫਤ ਹੋਵੇਗਾ। ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ ਦੀ ਆਰਗੇਨਾਈਜ਼ਡ ਵਰਕਿੰਗ ਨੂੰ ਵੇਖ ਲੋਕ ਪੱਕੇ ਮੈਂਬਰ ਬਣਨ ਨੂੰ ਕਾਹਲੇ ਹਨ। ਪਰ ਅਸੀ ਕਹਿੰਦੇ ਹਾ ਕਿ ਸੈਰਾਂ ਕਰਨ ਲਈ ਮੈਂਬਰ ਬਣਨ ਦੀ ਲੋੜ ਨਹੀਂ ਅਸੀਂ ਸਭ ਨੂੰ ਜੀ ਆਇਆ ਕਹਿੰਦੇ ਹਾਂ। ਕਲੱਬਾਂ ਦੀ ਵਰਕਿੰਗ ਤੋਂ ਦੁਖੀ ਲੋਕ ਸਾਡੇ ਪੱਕੇ ਗਾਹਕ ਹਨ। ਕੋਈ ਵੀ ਛੋਟਾ ਵਡਾ ਵੀਰ ਭੈਣ ਸੇਵਾ ਲੈ ਸਕਦਾ ਹੈ। ਦੋ ਦਿਨ ਦਾ ਆਟਵਾ ਟਰਿਪ ਲੋਕਾਂ ਲਈ ਅਭੁਲ ਯਾਦ ਬਣ ਗਈ ਹੈ। ਲੋਕ ਹੈਰਾਨ ਹਨ ਕਿ 70 ਡਾਲਰ ਵਿਚ ਕਿਵੇਂ ਸਭ ਕੁਝ ਕੀਤਾ ਗਿਆ।
100 ਡਾਲਰ ਤੋਂ ਘਟ ਤਾਂ ਰਾਜਧਾਨੀ ਵਿਚ ਰਾਤ ਨਹੀਂ ਕਟੀ ਜਾ ਸਕਦੀ, ਅਤੇ ਉਹ ਵੀ ਉਦੋਂ ਜਦ ਸਾਰਾ ਕਨੇਡਾ ਆਟਵਾ ਵਿਚ ਪੁਹੰਚਿਆ ਹੁੰਦਾ ਹੈ। ਅਡਵਾਂਸ ਬੁਕਿੰਗ ਦੇ ਪੈਸੇ ਕਿਸੇ ਵੀ ਹਾਲਤ ਵਿਚ ਵਾਪਿਸ ਨਹੀਂ ਹੁੰਦੇ। ਅਡਜਸਟਮੈਂਟ ਹਰ ਤਰ੍ਹਾਂ ਦੀ ਹੋ ਸਕਦੀ ਹੈ। ਬੁਕਿੰਗ ਲਈ ਸੰਪਰਕ, ਰੱਖੜਾ 905 794 7882 ਵੈਦ 647  292 1576

RELATED ARTICLES
POPULAR POSTS