16.6 C
Toronto
Sunday, September 28, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਡਾ. ਸੁਖਦੇਵ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਡਾ. ਸੁਖਦੇਵ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’ ਉੱਪਰ ਰਚਾਈ ਗੋਸ਼ਟੀ

ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਸਲੀਮ ਪਾਸ਼ਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 21 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਸੁਖਦੇਵ ਸਿੰਘ ਝੰਡ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’ ਉੱਪਰ ਵਿਚਾਰ-ਚਰਚਾ ਆਯੋਜਿਤ ਕੀਤੀ ਗਈ। ਪੁਸਤਕ ਉੱਪਰ ਮੁੱਖ-ਪੇਪਰ ਡਾ. ਹਰਕੰਵਲ ਕੋਰਪਾਲ ਵੱਲੋਂ ਪੇਸ਼ ਕੀਤਾ ਗਿਆ। ਉਪਰੰਤ, ਕਈ ਬੁਲਾਰਿਆਂ ਵੱਲੋਂ ਇਸ ਪੇਪਰ ਅਤੇ ਪੁਸਤਕ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਪ੍ਰਮੁੱਖ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਮੈਡਮ ਸੁਰਿੰਦਰਜੀਤ ਕੌਰ ਸ਼ਾਮਲ ਸਨ।
ਸਮਾਗਮ ਦੇ ਆਰੰਭ ਵਿੱਚ ਕੈਨੇਡਾ ਰਹਿੰਦੇ ਉੱਘੇ ਪਾਕਿਸਤਾਨੀ ਸਾਹਿਤਕਾਰ ਜਿਨ÷ ਾਂ ਨੇ ਪੰਜਾਬੀ ਕਵਿਤਾ ਅਤੇ ਕਹਾਣੀ ਦੇ ਖ਼ੇਤਰਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ, ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ। ਇਕਬਾਲ ਬਰਾੜ ਵੱਲੋਂ ਪੜ÷ ੇ ਗਏ ਸ਼ੋਕ-ਮਤੇ ਤੋਂ ਬਾਅਦ ਸਾਰਿਆਂ ਨੇ ਖੜੇ÷ ਹੋ ਕੇ ਇੱਕ ਮਿੰਟ ਦਾ ਮੋਨ ਧਾਰ ਕੇ ਉਨ÷ ਾਂ ਨੂੰ ਯਾਦ ਕੀਤਾ। ਉਪਰੰਤ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ‘ਜੀ ਆਇਆਂ’ ਕਹਿਣ ਪਿੱਛੋਂ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਵੱਲੋਂ ਡਾ. ਹਰਕੰਵਲ ਸਿੰਘ ਕੋਰਪਾਲ ਨੂੰ ਡਾ. ਸੁਖਦੇਵ ਸਿੰਘ ਝੰਡ ਦੀ ਪੁਸਤਕ ਉੱਪਰ ਆਪਣਾ ਪੇਪਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ।
ਡਾ. ਇਕਬਾਲ ਦੇ ਖ਼ੂਬਸੂਰਤ ਸ਼ਿਅਰ ”ਨਿਗਾਹ ਬੁਲੰਦ ਸੁਖ਼ਨ ਦਿਲਨਿਵਾਜ਼ ਜਾਂ ਪੁਰਸੋਜ਼, ਯਹੀ ਹੈ ਰਖ਼ਤ-ਏ-ਸਫ਼ਰ ਮੀਰੇ-ਕਾਰਵਾਂ ਕੇ ਲੀਏ” ਨਾਲ ਆਪਣੇ ਪੇਪਰ ਦਾ ਆਰੰਭ ਕਰਦਿਆਂ ਡਾ. ਕੋਰਪਾਲ ਨੇ ਕਿਹਾ ਕਿ ਡਾ. ਸੁਖਦੇਵ ਸਿੰਘ ਝੰਡ ਦਾ ਇਹ ਪਾਕਿਸਤਾਨੀ ਸਫ਼ਰਨਾਮਾ ਜੋ ਕਿ ਪੁਰਖ਼ਿਆਂ ਦੀਆਂ ਪੈੜਾਂ ਦੀ ਪ੍ਰਮਾਣਿਕ ਪ੍ਰਤੀਤੀ ਦਾ ਬਿਰਤਾਂਤ ਹੈ, ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਕੁੜੱਤਣ ਨੂੰ ਦੂਰ ਕਰਨ ਦੇ ਨਾਲ ਨਾਲ ਦੋਹਾਂ ਦੇਸ਼ਾਂ ਵਿੱਚ ਦੋਸਤੀ ਦਾ ਮਾਹੌਲ ਸਿਰਜਣ ਅਤੇ ਅਮਨ ਕਾਇਮ ਕਰਨ ਦਾ ਹੋਕਾ ਵੀ ਦਿੰਦਾ ਹੈ। ਉਨ÷ ਾਂ ਕਿਹਾ ਕਿ ਇਹ ਕਿਤਾਬ ਉਨ÷ ਾਂ ਅਰਥਵਾਨ ਲਿਖ਼ਤਾਂ ਵਿੱਚ ਸ਼ਾਮਲ ਹੈ ਜੋ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕੂਟਨੀਤਕ ਸਬੰਧਾਂ ਦੀ ਜੰਮੀ ਹੋਈ ਬਰਫ਼ ਨੂੰ ਖੋਰਨ ਅਤੇ ਲਹਿੰਦੇ ਤੇ ਚੜ÷ ਦੇ ਪੰਜਾਬ ਦੇ ਆਵਾਮ ਵਿਚਾਲੇ ‘ਮੁਹੱਬਤਾਂ ਦੀ ਸਾਂਝ’ ਦੀ ਬਰਕਰਾਰੀ ਲਈ ਰਚਨਾਤਮਿਕ ਊਰਜਾ ਸੰਚਲਿਤ ਕਰਦੀਆਂ ਹਨ।
ਉਨ÷ ਾਂ ਕਿਹਾ ਕਿ ਇਹ ਝੰਡ ਪਰਿਵਾਰ ਦੇ ਚਾਰ ਜੀਆਂ ਡਾ. ਝੰਡ, ਉਨ÷ ਾਂ ਦੀ ਪਤਨੀ, ਸਾਹਿਤਕਾਰ ਤੇ ਪੱਤਰਕਾਰ ਭੈਣ ਅਤੇ ਭੂਮੀ ਵਿਗਿਆਨੀ ਜੀਜਾ ਜੀ ਦੀ ਉਨ÷ ਾਂ ਦੇ ਦੋਸਤ ਮੇਜ਼ਬਾਨ ਅਹਿਮਦ ਰਜ਼ਾ ਦੀ ਅਗਵਾਈ ਹੇਠ ਫ਼ਰਵਰੀ 2023 ਵਿੱਚ ਲਹਿੰਦੇ ਪੰਜਾਬ ਦੀ ਕੀਤੀ ਗਈ ਇਹ ਯਾਤਰਾ ਉਦੋਂ ਕੁਝ ਅਖ਼ਬਾਰਾਂ ਵਿੱਚ ਕਈ ਕਿਸ਼ਤਾਂ ਵਿੱਚ ਛਪੀ ਪਰ ਪੁਸਤਕ ਰੂਪ ਵਿੱਚ ਇਹ ਅਪ੍ਰੈਲ 2025 ਵਿੱਚ ‘ਚੇਤਨਾ ਪ੍ਰਕਾਸ਼ਨ’, ਲੁਧਿਆਣਾ ਵੱਲੋਂ ਛਪ ਕੇ ਆਈ ਹੈ।
ਉਨ÷ ਾਂ ਦੱਸਿਆ ਕਿ ਇਸ ਸਫ਼ਰਨਾਮੇ ਦਾ ਬੀਜ ਡਾ. ਝੰਡ ਵੱਲੋਂ 2019 ਵਿੱਚ ਆਈ ਉਨ÷ ਾਂ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ’ : ਚੌਹਾਨ ਤੋਂ ਬਰੈਂਪਟਨ ਵਿੱਚ ਬੀਜਿਆ ਗਿਆ ਅਤੇ ਹੁਣ ਪਹਿਲਗਾਮ ਵਿੱਚ ਹੋਈ ਮਾੜੀ ਘਟਨਾ ਤੋਂ ਬਾਅਦ ਇਹ ਪੁੰਗਰ ਕੇ ਸਫ਼ਰਨਾਮੇ ਦੀ ਇਸ ਪੁਸਤਕ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਆਪਣੇ ਪੇਪਰ ਵਿੱਚ ਉਨ÷ ਾਂ ਵੱਲੋਂ ਸਫ਼ਰਨਾਮੇ ਦੇ ਇਤਿਹਾਸ, ਪੰਜਾਬੀ ਵਿੱਚ ਲਿਖੇ ਗਏ ਸਫ਼ਰਨਾਮਿਆਂ ਅਤੇ ਝੰਡ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬਾਨ ਤੇ ਲਹਿੰਦੇ ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਣ ਬਾਰੇ ਵੀ ਚਰਚਾ ਕੀਤੀ ਗਈ।
ਪੁਸਤਕ ਬਾਰੇ ਗੱਲ ਕਰਦਿਆਂ ਮੈਡਮ ਸੁਰਿੰਦਰਜੀਤ ਨੇ ਕਿਹਾ ਕਿ ਇਹ ਪਰਿਵਾਰਿਕ ਸਫ਼ਰਨਾਮਾ ਹੈ ਜਿਸ ਵਿੱਚ ਝੰਡ ਪਰਿਵਾਰ ਦੇ ਚਾਰ ਮੈਂਬਰ ਆਪਣੇ ਵਡੇਰਿਆਂ ਦੀ ਧਰਤੀ ਦੀ ਛੋਹ ਮਾਨਣ ਲਈ ‘ਚੱਕ ਨੰਬਰ 202 ਗੱਟੀ ਤਲਾਵਾਂ’ (ਹੁਣ ਗੱਟੀ ਸਕੂਲ ਵਾਲੀ) ਪਹੁੰਚਦੇ ਹਨ। ਪਿੰਡ ਦੇ ਆਪਣੇ ਜਾਣਕਾਰ ਮੇਜ਼ਬਾਨ ਜ਼ਹੂਰ ਹੁਸੈਨ ਨਾਲ ਉੱਥੋਂ ਦੀਆਂ ਗਲ਼ੀਆਂ, ਬਾਜ਼ਾਰਾਂ ਵਿੱਚ ਘੁੰਮਦੇ ਹੋਏ ਪਿੰਡ ਦੇ ਦੋ ਸਕੂਲਾਂ ਵਿੱਚ ਜਾਂਦੇ ਹਨ ਜਿੱਥੇ ਉਨ÷ ਾਂ ਦਾ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਗੁਲਾਬ ਦੇ ਫੁੱਲਾਂ ਦੇ ਹਾਰਾਂ ਨਾਲ ਨਿੱਘਾ ਸੁਆਗ਼ਤ ਕੀਤਾ ਜਾਂਦਾ ਹੈ ਅਤੇ ਉੱਥੇ ਉਹ ਇਨ÷ ਾਂ ਸਕੂਲਾਂ ਲਈ ਕੁਝ ਮਾਇਆ ਵੀ ਭੇਂਟ ਕਰਦੇ ਹਨ।
ਉਨ÷ ਾਂ ਕਿ 14 ਦਿਨਾਂ ਦੇ ਇਸ ਸਫ਼ਰਨਾਮੇ ਦੇ 14 ਅਧਿਆਵਾਂ ਵਿੱਚ ਡਾ. ਝੰਡ ਨੇ ਬਹੁਮੁੱਲੀ ਇਤਿਹਾਸਕ, ਭੂਗੋਲਿਕ, ਸਮਾਜਿਕ ਤੇ ਸੱਭਿਆਚਾਰਕ ਜਾਣਕਾਰੀ ਅੰਕਿਤ ਕੀਤੀ ਹੈ। ਉਹ ਇਸ ਸਫ਼ਰਨਾਮੇ ਵਿੱਚ ਲਹਿੰਦੇ ਪੰਜਾਬ ਦੇ ਲੋਕਾਂ ਦੀ ਨਿੱਘੀ ਮਹਿਮਾਨ-ਨਿਵਾਜ਼ੀ ਦਾ ਵਿਸ਼ੇਸ਼ ਜ਼ਿਕਰ ਕਰਦੇ ਹਨ।
ਕਿਰਪਾਲ ਸਿੰਘ ਪੰਨੂੰ ਨੇ ਇਸ ਸਫ਼ਰਨਾਮੇ ਨੂੰ ਡਾ. ਝੰਡ ਦਾ ਸਲਾਹੁਣਯੋਗ ਉਪਰਾਲਾ ਦੱਸਦਿਆਂ ਹੋਇਆਂ ਹੋਇਆਂ ਕਿਹਾ ਕਿ ਇਹ ਡਾ. ਝੰਡ ਦੇ ਲਹਿੰਦੇ ਪੰਜਾਬ ਬਾਰੇ ਅਨੁਭਵਾਂ ਤੇ ਵਿਚਾਰਾਂ ਦਾ ਲਿਖਤ ਰੂਪਾਂਤਰਣ ਹੈ ਏ ਉਸ ਨੇ ਬੜੀ ਮਿਹਨਤ ਨਾਲ ਇਸ ਵਿਚਲਾ ਬ੍ਰਿਤਾਂਤ ਸਿਰਜਿਆ ਹੈ। ਮੈਡਮ ਸੁਖਚਰਨਜੀਤ ਗਿੱਲ ਨੇ ਕਿਹਾ ਕਿ ਉਨ÷ ਾਂ ਨੇ ਬਲਰਾਜ ਸਾਹਨੀ ਦਾ ਪਾਕਿਸਤਾਨੀ ਸਫ਼ਰਨਾਮਾ ਪਹਿਲਾਂ ਪੜਿ÷ ਆ ਸੀ ਅਤੇ ਡਾ. ਝੰਡ ਦੇ ਇਸ ਸਫ਼ਰਨਾਮੇ ਨੂੰ ਪੜ÷ ਕੇ ਹੁਣ ਇਸ ਵਿਚਲੀ ਦਰਜ ਰੌਚਕ ਜਾਣਕਾਰੀ ਦਾ ਅਨੰਦ ਮਾਣਿਆਂ ਹੈ। ਇਸ ਦੌਰਾਨ ਨਾਹਰ ਔਜਲਾ, ਰਾਜਪਾਲ ਸਿੰਘ ਹੋਠੀ, ਦਰਸ਼ਨ ਸਿੰਘ ਗਰੇਵਾਲ ਅਤੇ ਪ੍ਰੋ. ਆਸ਼ਿਕ ਰਹੀਲ ਜਿਨ÷ ਾਂ ਨੇ ਇਸ ਸਫ਼ਰਨਾਮੇ ਦਾ ਸ਼ਾਹਮੁਖੀ ਵਿੱਚ ਰੁਪਾਂਤਰਣ ਕੀਤਾ ਹੈ, ਵੱਲੋਂ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਡਾ. ਵਰਿਆਮ ਸਿੰਘ ਸੰਧੂ ਜਿਨਾਂ ਨੇ ਇਸ ਪੁਸਤਕ ਦਾ ਮੁੱਖ-ਬੰਦ ਲਿਖਿਆ ਹੈ, ਨੇ ਇਸ ਨੂੰ ‘ਪਥਰਾਏ ਮਨਾਂ ਨੂੰ ਪਿਘਲਾਉਣ ਵਾਲੀ ਲਿਖ਼ਤ’ ਕਰਾਰ ਦਿੰਦਿਆਂ ਆਪਣੇ ਇਸ ਮੁੱਖ-ਬੰਦ ਵਿੱਚੋਂ ਕੁਝ ਸਤਰਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ÷ ਾਂ ਦੱਸਿਆ ਕਿ 1947 ਦੀ ਵੰਡ ਸਮੇਂ ਡਾ. ਝੰਡ ਦੇ ਪੁਰਖ਼ਿਆਂ ਦੀ ਪਰਾਈ ਹੋਈ ਧਰਤੀ ਅਜੇ ਵੀ ਡਾ. ਝੰਡ ਨੂੰ ‘ਆਪਣੀ’ ਲੱਗਦੀ ਹੈ। ਉਨ÷ ਾਂ ਕਿਹਾ, ”ਅਹਿਲੇ ਸਿਆਸਤ ਦੀ ਹਉਮੈਂ, ਉਸਦੀ ਕੁਰਸੀ ਦੀ ਲੋੜ ਅਤੇ ਮਜਬੂਰੀ ਨੇ ਦੋਹਾਂ ਮੁਲਕਾਂ ਵਿੱਚ ਲੋਕ-ਮਨਾਂ ਉੱਤੇ ਕੂੜ-ਪ੍ਰਚਾਰ ਦੀ ਅਜਿਹੀ ਮੋਟੀ ਤਹਿ ਵਿਛਾ ਦਿੱਤੀ ਕਿ ਉਸ ਹੇਠਾਂ ਮੁਹੱਬਤ ਦੀ ਆਦਿ-ਜੁਗਾਦ ਵਗਦੀ ‘ਕੂਲ÷ ‘ ਵੀ ਨੱਪੀ ਗਈ। ਪਰ ਕਿਤੇ-ਕਿਤੇ ਕੁਝ ਮਨਾਂ ਵਿੱਚ ਇਹ ਆਪਣੇ ਵੇਗ ਅਤੇ ਤੜਪ ਨਾਲ ਬੁੜ÷ ਕ ਕੇ ਇਹ ਕੂਲ÷ ਇਸ ਮੋਟੀ ਤਹਿ ਨੂੰ ਤੋੜ ਕੇ ਚਾਂਦੀ ਰੰਗੇ ਚਸ਼ਮੇਂ ਦੇ ਰੂਪ ਵਿੱਚ ਫੁੱਟ ਨਿਕਲਦੀ ਹੈ।”
ਪ੍ਰਧਾਨਗੀ-ਭਾਸ਼ਨ ਦੌਰਾਨ ਪ੍ਰਿੰਸੀਪਲ ਸਰਵਣ ਸਿੰਘ ਨੇ ਕਿ ਪੰਜਾਬੀ ਵਿੱਚ ਹੁਣ ਤੀਕ 100 ਤੋਂ ਵਧੇਰੇ ਸਫ਼ਰਨਾਮੇਂ ਛਪ ਛੁੱਕੇ ਹਨ ਇਨ÷ ਾਂ ਵਿੱਚ ਪਾਕਿਸਤਾਨ ਬਾਰੇ ਬਲਰਾਜ ਸਾਹਨੀ ਦਾ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਤੇ ਡਾ. ਵਰਿਆਮ ਸੰਧੂ ਦਾ ‘ਵਗਦੀ ਸੀ ਰਾਵੀ’ ਪ੍ਰਮੁੱਖ ਹਨ। ਉਨ÷ ਾਂ ਕਿਹਾ ਕਿ ਡਾ. ਝੰਡ ਦੇ ਇਸ ਸਫ਼ਰਨਾਮੇ ਵਿੱਚ ਬਿਆਨ ਕੀਤਾ ਗਿਆ ਲਹਿੰਦੇ ਪੰਜਾਬ ਦੇ ਗੁਰਧਾਮਾਂ, ਇਤਿਹਾਸਕ ਅਸਥਾਨਾਂ ਤੇ ਪਿੰਡਾਂ/ਸ਼ਹਿਰਾਂ ਬਾਰੇ ਵਿਸਥਾਰ ਅਤੇ ਇਸ ਦਾ ‘ਤੱਥਸਾਰ’ ਕਿ ‘ਜੇਕਰ ਬਰਲਿਨ ਦੀ ਦੀਵਾਰ ਟੁੱਟ ਸਕਦੀ ਹੈ ਤਾਂ ਭਾਰਤ-ਪਾਕਿਸਤਾਨ ਵਿਚਲੀ ‘ਨਫ਼ਰਤ ਦੀ ਦੀਵਾਰ’ ਕਿਉਂ ਨਹੀਂ ਟੁੱਟ ਸਕਦੀ’ ਬੜਾ ਅਹਿਮ ਹੈ। 1969 ਵਿੱਚ ਹੁਸੈਨੀਵਾਲਾ ਬਾਰਡਰ ਰਾਹੀਂ ਗਏ ਜੱਥੇ ਦੇ ਨਾਲ ਕੀਤੀ ਗਈ ਲਹਿੰਦੇ ਪੰਜਾਬ ਦੀ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਉਨ÷ ਾਂ ਵਾਪਸੀ ‘ਤੇ ਜੱਥੇ ਦੇ ਇੱਕ ਮੈਂਬਰ ਵੱਲੋਂ ਉਧਰੋਂ ਲਿਆਂਦੀ ਹੋਈ ਅਫ਼ੀਮ ਬਾਰਡਰ ਟੱਪਣ ਤੋਂ ਪਹਿਲਾਂ ਮੈਂਬਰਾਂ ਨੂੰ ਵੰਡਣ ਬਾਰੇ ਦਿਲਚਸਪ ਘਟਨਾ ਦਾ ਵੀ ਜ਼ਿਕਰ ਕੀਤਾ, ਕਿਉਂਕਿ ਉਹ ਉਸਦੇ ਲਈ ਇਹ ਭਾਰਤ ਵਾਲੇ ਪਾਸੇ ਲਿਆਉਣੀ ਮੁਸ਼ਕਲ ਸੀ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਪ੍ਰਧਾਨਗੀ-ਮੰਡਲ ਵਿੱਚ ਉੱਘੇ ਗ਼ਜ਼ਲਗੋ ਅੰਜੁਮ ਲੁਧਿਆਣਵੀ, ਪ੍ਰੋ. ਆਸ਼ਿਕ ਰਹੀਲ, ਰਸ਼ੀਦ ਨਦੀਮ, ਹਜ਼ਰਤ ਸ਼ਾਮ ਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਸ਼ਾਮਲ ਸਨ। ਡਾ. ਜਗਮੋਹਨ ਸੰਘਾ ਤੇ ਪਰਮਜੀਤ ਢਿੱਲੋਂ ਵੱਲੋਂ ਮਿਲ਼ ਕੇ ਤਰਤੀਬ ਦਿੱਤੇ ਗਏ ਇਸ ਕਵੀ-ਦਰਬਾਰ ਵਿੱਚ ਵਾਰੋ-ਵਾਰੀ ਰਾਜਕੁਮਾਰ ਓਸ਼ੋਰਾਜ, ਹਰਮੇਸ਼ ਜੀਂਦੋਵਾਲ, ਹਰਜੀਤ ਬਾਜਵਾ, ਪ੍ਰੀਤਮ ਧੰਜਲ, ਤਲਵਿੰਦਰ ਮੰਡ, ਸੁਰਿੰਦਰਜੀਤ, ਸੁਖਚਰਨਜੀਤ ਗਿੱਲ, ਕਰਨ ਅਜਾਇਬ ਸਿੰਘ ਸੰਘਾ, ਰਸ਼ੀਦ ਨਦੀਮ, ਹਜ਼ਰਤ ਸ਼ਾਮ, ਜਰਨੈਲ ਸਿੰਘ ਮੱਲ÷ ੀ, ਡਾ. ਪਰਗਟ ਸਿੰਘ ਬੱਗਾ, ਗਿਆਨ ਸਿੰਘ ਘਈ, ਮਲੂਕ ਸਿਘ ਕਾਹਲੋਂ, ਕੁਲਵਿੰਦਰ ਖਹਿਰਾ, ਪ੍ਰੋ. ਅਸਿਕ ਰਹੀਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਅੰਜੁਮ ਲੁਧਿਆਣਵੀ ਵੱਲੋਂ ਸੁਣਾਈਆਂ ਗਈਆਂ 4-5 ਗ਼ਜ਼ਲਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਪ੍ਰਾਪਤ ਹੋਈ। ਇਕਬਾਲ ਬਰਾੜ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਅੰਜੁਮ ਲੁਧਿਆਣਵੀ ਦੀ ਗ਼ ਪੇਸ਼ ਕੀਤੀ ਗਈ।
ਨੌਜੁਆਨ ਗਾਇਕ ਬੌਬੀ ਪੰਧੇਰ ਵੱਲੋਂ ਹਰਜੀਤ ਬਾਜਵਾ ਦਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਬਾਰੇ ਲਿਖਿਆ ਗੀਤ ਬੁਲੰਦ ਆਵਾਜ਼ ਵਿੱਚ ਗਾਇਆ ਗਿਆ। ਅਖ਼ੀਰ ਵਿੱਚ ਬਲਰਾਜ ਚੀਮਾ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ ਤੇ ਮਹਿਮਾਨਾਂ ਦਾ ਭਾਵਪੂਰਤ ਸ਼ਬਦਾਂ ਵਿੱਚ ਧੰਨਵਾਦ ਕੀਤਾ ਗਿਆ। ਇਸ ਦੌਰਾਨ ਡਾ. ਝੰਡ ਅਤੇ ਉਨ÷ ਾਂ ਦੀ ਪਤਨੀ ਜਗਦੀਸ਼ ਕੌਰ ਝੰਡ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਇਕ ਸ਼ਾਨਦਾਰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।
ਸਮਾਗ਼ਮ ਵਿੱਚ ਹੋਰਨਾਂ ਤੋਂ ਇਲਾਵਾ ਇੰਜੀ. ਈਸ਼ਰ ਸਿੰਘ ਚਾਹਲ, ਬਲਦੇਵ ਰਹਿਪਾ, ਪ੍ਰੋ. ਸਿਕੰਦਰ ਸਿੰਘ ਗਿੱਲ, ਜੱਸੀ ਭੁੱਲਰ, ਮਕਸੂਦ ਚੌਧਰੀ, ਹੀਰਾ ਸਿੰਘ ਹੰਸਪਾਲ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਸ਼ਮਸ਼ੇਰ ਸਿੰਘ, ਹਰਦਿਆਲ ਸਿੰਘ ਝੀਤਾ, ਕਰਨੈਲ ਸਿੰਘ ਮਰਵਾਹਾ, ਹਰਜੀਤ ਸਿੰਘ ਬਾਜਵਾ, ਜਰਨੈਲ ਸਿੰਘ ਮਠਾੜੂ, ਰਜਵੰਤ ਕੌਰ ਸੰਧੂ, ਪਤਵੰਤ ਕੌਰ ਪੰਨੂੰ, ਪਰਮਜੀਤ ਦਿਓਲ, ਰਮਿੰਦਰ ਵਾਲੀਆ, ਅਮਰਜੀਤ ਕੌਰ ਘਈ, ਮਿਸਿਜ਼ ਸ਼ਮਸ਼ੇਰ ਸਿੰਘ, ਜਗਦੀਸ਼ ਕੌਰ ਝੰਡ, ਮਨਪ੍ਰੀਤ ਕੌਰ ਝੰਡ, ਆਦਿ ਸ਼ਾਮਲ ਸਨ।

 

 

RELATED ARTICLES
POPULAR POSTS