Breaking News
Home / ਕੈਨੇਡਾ / ਓਨਟਾਰੀਓ ਨੇ ਹਸਪਤਾਲ ਪਾਰਕਿੰਗ ਨੂੰ ਕੀਤਾ ਸਸਤਾ

ਓਨਟਾਰੀਓ ਨੇ ਹਸਪਤਾਲ ਪਾਰਕਿੰਗ ਨੂੰ ਕੀਤਾ ਸਸਤਾ

logo-2-1-300x105-3-300x105ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਮਰੀਜ਼ਾਂ ਅਤੇ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ਲਈ ਹਸਪਤਾਲ ਪਾਰਕਿੰਗ ਨੂੰ ਵਧੇਰੇ ਸਸਤਾ ਬਣਾਉਣ ਦਾ ਯਤਨ ਕੀਤਾ ਹੈ। ਇਸ ਸਮੇਂ ਪਾਰਕਿੰਗ ਲਈ 10 ਡਾਲਰ ਰੋਜ਼ਾਨਾ ਲੱਗਦੇ ਹਨ ਪਰ ਨਵਾਂ ਪਾਰਕਿੰਗ ਪਾਸ ਜਾਰੀ ਕੀਤਾ ਜਾਵੇਗਾ ਅਤੇ ਇਸ ਨਾਲ ਪਾਰਕਿੰਗ ਖਰਚਾ 50 ਫ਼ੀਸਦੀ ਤੱਕ ਘੱਟ ਹੋ ਜਾਵੇਗਾ। ਪ੍ਰੀਮੀਅਰ ਕੈਥਲੀਨ ਵਿਨ ਨੇ ਟੋਰਾਂਟੋ ‘ਚ ਹਾਸਪਿਟਲ ਫਾਰ ਸਿਕ ਚਿਲਡਰਨਸ ਦੇ ਦੌਰੇ ਦੌਰਾਨ ਇਸ ਸਬੰਧ ‘ਚ ਐਲਾਨ ਕੀਤਾ। ਇਹ ਫ਼ੈਸਲਾ ਪਹਿਲੀ ਅਕਤੂਬਰ ਤੋਂ ਲਾਗੂ ਹੋ ਚੁੱਕਾ ਹੈ। ਇਸ ਨਾਲ ਲੋਕਾਂ ਨੂੰ ਰਾਹਤ ਮਿਲਣੀ ਯਕੀਨੀ ਹੈ। ਇਸ ਦੌਰਾਨ ਹਸਪਤਾਲ ਵਿਚ ਆਪਣੇ ਘਰ ਦੇ ਲੋਕਾਂ ਜਾਂ ਦੋਸਤਾਂ ਆਦਿ ਨੂੰ ਮਿਲਣ ਲਈ ਜਾਣ ਵਾਲੇ ਰਿਸ਼ਤੇਦਾਰਾਂ ਨੂੰ ਕਾਫ਼ੀ ਬੱਚਤ ਹੋਵੇਗੀ। ਹਸਪਤਾਲ ਹੁਣ 5, 10 ਅਤੇ 30 ਦਿਨਾਂ ਲਈ ਪਾਰਕਿੰਗ ਪਾਸ ਜਾਰੀ ਕਰ ਸਕਦੇ ਹਨ। ਇਨ੍ਹਾਂ ਪਾਰਕਿੰਗ ਪਾਸਾਂ ਨੂੰ ਮਰੀਜ਼ਾਂ, ਕੇਅਰਗਿਵਰਸ ਅਤੇ ਹੋਰ ਵਾਹਨਾਂ ਲਈ ਵੀ ਟਰਾਂਸਫ਼ਰ ਕੀਤਾ ਜਾ ਸਕਦਾ ਹੈ। ਇਨ੍ਹਾਂ ਦੀ ਵਰਤੋਂ 24 ਘੰਟੇ ਲਈ ਆਉਣ ਅਤੇ ਜਾਣ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਹ ਪਾਸ ਵਰਤੋਂ ਦੇ ਦਿਨਾਂ ਅਨੁਸਾਰ ਲਗਾਤਾਰ ਜਾਂ ਦਿਨ ਤੋੜ ਕੇ ਵੀ ਕੀਤਾ ਜਾ ਸਕਦਾ ਹੈ। ਖਰੀਦ ਤੋਂ ਲੈ ਕੇ ਇਕ ਸਾਲ ਤੱਕ ਵੈਲਿਡ ਰਹਿਣਗੇ।ਓਨਟਾਰੀਓ ‘ਚ ਹਰ ਸਾਲ ਹਸਪਤਾਲਾਂ ‘ਚ 9 ਲੱਖ ਮਰੀਜ਼ ਅਤੇ ਵਿਜ਼ਟਰ ਆਉਂਦੇ ਹਨ ਅਤੇ ਇਨ੍ਹਾਂ ਵਿਚ 1,35,000 ਸੀਨੀਅਰ ਵੀ ਹੁੰਦੇ ਹਨ। ਉਨ੍ਹਾਂ ਨੂੰ ਵੀ ਇਯ ਘੱਟ ਹੋਈ ਫ਼ੀਸ ਦਾ ਲਾਭ ਮਿਲੇਗਾ। ਇਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਆਰਥਿਕ ਭਾਰ ਘੱਟ ਹੋਵੇਗਾ। ਸਰਕਾਰ ਲਗਾਤਾਰ ਆਰਥਿਕਤਾ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਨਵੇਂ ਰੁਜ਼ਗਾਰ ਵੀ ਪੈਦਾ ਕਰ ਰਹੀ ਹੈ। ਇਸ ਨਾਲ ਮਰੀਜ਼ਾਂ ਨੂੰ ਪਾਰਕਿੰਗ ਦੇ ਵੱਧਦੇ ਖਰਚੇ ਨੂੰ ਘੱਟ ਕਰਨ ਵਿਚ ਵੀ ਮਦਦ ਮਿਲੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …