ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ਬੌਰਡਰ ਸਰਵਿਸਿਜ਼ ਏਜੰਸੀ ਨੂੰ ਪਿਛਲੇ ਸਾਲ ਯਾਤਰੀਆਂ ਤੋਂ ਨਸਲਵਾਦ ਅਤੇ ਦੁਰਵਿਵਹਾਰ ਦੀਆਂ 100 ਤੋਂ ਵੱਧ ਸ਼ਿਕਾਇਤਾਂ ਮਿਲੀਆਂ। ਇੱਕ ਔਰਤ ਨੇ ਸਰਹੱਦੀ ਅਧਿਕਾਰੀ ‘ਤੇ ਦੋਸ਼ ਲਗਾਇਆ ਕਿ ਜਦੋਂ ਉਸਦੀ ਸਿਹਤ ਨਾਸਾਜ਼ ਸੀ ਤਾਂ ਉਹ ਉਸ ਨਾਲ ਬੁਰੀੇ ਤਰੀਕੇ ਨਾਲ ਪੇਸ਼ ਆਇਆ।
ਸੂਚਨਾ ਕਾਨੂੰਨ ਰਾਹੀਂ ਕੈਨੇਡੀਆਈ ਪ੍ਰੈੱਸ ਨੂੰ ਪ੍ਰਾਪਤ ਹੋਏ ਅੰਕੜਿਆਂ ਮੁਤਾਬਿਕ 2017-18 ਵਿੱਚ ਅਧਿਕਾਰੀਆਂ ਖਿਲਾਫ਼ ਦੁਰਵਿਵਹਾਰ ਦੀਆਂ 107 ਸ਼ਿਕਾਇਤਾਂ ਪ੍ਰਾਪਤ ਹੋਈਆਂ ਜੋ ਉਸ ਸਮੇਂ ਦਰਜ ਹੋਈਆਂ 875 ਸ਼ਿਕਾਇਤਾਂ ਦਾ 12 ਫੀਸਦੀ ਬਣਦੀਆਂ ਹਨ। ਨਾਗਰਿਕ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਕੈਨੇਡਾ ਨੂੰ ਉਨ੍ਹਾਂ ਪੁਲਿਸ ਬਲਾਂ ਦੀ ਦੇਖਰੇਖ ਕਰਨ ਦੇ ਉਪਯੋਗ ਲਈ ਕੀਤੀ ਜਾਣ ਵਾਲੀ ਇੱਕ ਸੁਤੰਤਰ ਸ਼ਿਕਾਇਤ ਏਜੰਸੀ ਦੀ ਲੋੜ ਹੈ ਜੋ ਜਨਤਕ ਰਿਪੋਰਟ ਤਿਆਰ ਕਰ ਸਕੇ ਅਤੇ ਏਜੰਸੀ ਨੂੰ ਸਿਫਾਰਸ਼ਾਂ ਕਰ ਸਕੇ। ਟੋਰਾਂਟੋ ਵਿਖੇ ਸਥਿਤ ਇੰਟਰਨੈਸ਼ਨਲ ਸਿਵਲ ਲਿਬਰਟੀਜ਼ ਮੌਨੀਟਰਿੰਗ ਗਰੁੱਪ ਦੇ ਕੌਮੀ ਕੋਆਰਡੀਨੇਟਰ ਟਿਮ ਮੈਕਸੋਰਲੀ ਨੇ ਇਸਨੂੰ ਚਿੰਤਾ ਦਾ ਵਿਸ਼ਾ ਦੱਸਿਆ। ਸਰਹੱਦ ਅਫ਼ਸਰ ਵਜੋਂ 18 ਸਾਲ ਸੇਵਾਵਾਂ ਨਿਭਾਉਣ ਵਾਲੇ ਇੱਕ ਯੂਨੀਅਨ ਨੇਤਾ ਨੇ ਦੱਸਿਆ ਕਿ ਸਾਲ 2012 ਵਿੱਚ 1000 ਤੋਂ ਵੱਧ ਅਧਿਕਾਰੀਆਂ ਦੀ ਕਮੀ ਆਉਣ ਕਾਰਨ ਅਧਿਕਾਰੀਆਂ ਨੂੰ ਲੰਬਾ ਸਮਾਂ ਡਿਊਟੀ ਦੇਣ ਕਾਰਨ ਅਤੇ ਯਾਤਰੀਆਂ ਦੇ ਲੰਬੇ ਸਫ਼ਰ ਕਾਰਨ ਥੱਕੇ ਹੋਣ ਕਾਰਨ ਅਜਿਹੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੀਬੀਐੱਸਏ ਦੇ ਲਗਪਗ 14,000 ਕਰਮਚਾਰੀ ਹਨ ਜਿਨ੍ਹਾਂ ਵਿੱਚ 6,500 ਸੀਬੀਐੱਸਏ ਅਧਿਕਾਰੀ ਹਨ ਜੋ ਸਮੁੱਚੇ ਕੈਨੇਡਾ ਅਤੇ 39 ਅੰਤਰਰਾਸ਼ਟਰੀ ਸਥਾਨਾਂ ‘ਤੇ 1200 ਐਂਟਰੀ ਕੇਂਦਰਾਂ ‘ਤੇ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦੁਰਵਿਵਹਾਰ ਤੇ ਨਸਲਵਾਦ ਦੀਆਂ ਸੌ ਤੋਂ ਵੱਧ ਸ਼ਿਕਾਇਤਾਂ ਮਿਲੀਆਂ
RELATED ARTICLES

