Breaking News
Home / ਕੈਨੇਡਾ / ਡੈਮੋਕਰੇਟਾਂ ਨੂੰ ਕੈਨੇਡਾ ਨਾਲ ਬਹੁਤ ਪਿਆਰ

ਡੈਮੋਕਰੇਟਾਂ ਨੂੰ ਕੈਨੇਡਾ ਨਾਲ ਬਹੁਤ ਪਿਆਰ

ਸਰਵੇਖਣ ਵਿੱਚ ਹੋਇਆ ਖੁਲਾਸਾ
ਟੋਰਾਂਟੋ/ਬਿਊਰੋ ਨਿਊਜ਼ : ਅਮਰੀਕਾ ਦੇ ਰਾਜਨੀਤਕ ਖੇਤਰਾਂ ਵਿੱਚ ਅਜੇ ਵੀ ਕੈਨੇਡਾ ਨੂੰ ਪਸੰਦ ਕੀਤਾ ਜਾ ਰਿਹਾ ਹੈ, ਜਦੋਂਕਿ ਡੈਮੋਕਰੈਟਿਕਸ ਇਸਨੂੰ ਰਿਪਬਲੀਕਨਾਂ ਤੋਂ ਜ਼ਿਆਦਾ ਪਸੰਦ ਕਰਦੇ ਹਨ। ਨਵੇਂ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ।
ਅਗਸਤ ਵਿੱਚ ਪਿਊ ਖੋਜ ਸਰਵੇਖਣ ਹੋਇਆ ਜਿਸ ਵਿੱਚ 63 ਫੀਸਦੀ ਡੈਮੋਕਰੈਟਿਕਸ ਨੇ ਕਿਹਾ ਕਿ ਉਨ੍ਹਾਂ ਦੀਆਂ ਕੈਨੇਡਾ ਪ੍ਰਤੀ ਨਿੱਘੀਆਂ ਭਾਵਨਾਵਾਂ ਹਨ। 39 ਫੀਸਦੀ ਰਿਪਬਲੀਕਨਾਂ ਨੇ ਵੀ ਇਹ ਹੀ ਕਿਹਾ।
ਡੈਮੋਕਰੈਟਸ ਦੇ 11 ਫੀਸਦੀ ਨੇ ਕਿਹਾ ਕਿ ਉਹ ਕੁਝ ਹੱਦ ਤੱਕ ਕੈਨੇਡਾ ਨੂੰ ਪਸੰਦ ਕਰਦੇ ਹਨ ਜਦੋਂਕਿ 20 ਫੀਸਦੀ ਰਿਪਬਲੀਕਨ ਨੇ ਵੀ ਇਹੀ ਕਿਹਾ ਸੀ। ਕੁੱਲ ਮਿਲਾ ਕੇ 59 ਫੀਸਦੀ ਰਿਪਬਲੀਕਨਾਂ ਦੀ ਤੁਲਨਾ ਵਿੱਚ 74 ਫੀਸਦੀ ਡੈਮੋਕਰੈਟਿਕਾਂ ਨੂੰ ਕੈਨੇਡਾ ਬਹੁਤ ਪਸੰਦ ਹੈ। ਪਿਊ ਨੇ ਟਰੰਪ ਯੁੱਗ ਤੋਂ ਪਹਿਲਾਂ ਸਬੰਧੀ ਇੱਕ ਵੀ ਸਵਾਲ ਨਹੀਂ ਪੁੱਛਿਆ, ਇਸ ਲਈ ਇਸ ਵਿੱਚ ਕੈਨੇਡਾ ਦੀਆਂ ਵਪਾਰ ਨੀਤੀਆਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਮਰੀਕੀ ਰਾਸ਼ਟਰਪਤੀ ਵੱਲੋਂ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਕਾਰਨ ਕੁਝ ਤਬਦੀਲੀ ਕੀਤੀ ਗਈ ਹੈ ਜਾਂ ਨਹੀਂ, ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ। ਇੱਕ ਹੋਰ ਸਰਵੇਖਣ ਵਿੱਚ ਅਮਰੀਕੀਆਂ ਵੱਲੋਂ ਟਰੂਡੋ ਨੂੰ 48 ਫੀਸਦੀ ਮਾਨਤਾ ਦਿੱਤੀ ਗਈ ਹੈ, ਜਦੋਂ ਕਿ 24 ਫੀਸਦੀ ਨੇ ਉਨ੍ਹਾਂ ਨੂੰ ਨਾਪਸੰਦ ਕੀਤਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …